ਕਿਸੇ ਅਪੀਲ ਨੂੰ ਖਤਮ ਜਾਂ ਮੁਅੱਤਲ ਕਰੋ
ਅਪੀਲ ਨੂੰ ਮੁਅੱਤਲ ਕਰਨ ਨੂੰ, ਅਪੀਲ ਨੂੰ ਹੋਲਡ ‘ਤੇ ਪਾਉਣਾ ਵੀ ਕਿਹਾ ਜਾਂਦਾ ਹੈ। ਅਪੀਲ ਖ਼ਤਮ ਕਰਨ ਨੂੰ ਅਪੀਲ ਵਾਪਸ ਲੈਣਾ ਕਹਿੰਦੇ ਹਨ।
ਅਪੀਲ ਨੂੰ ਮੁਅੱਤਲ ਕਰੋ
WCAT ਅਪੀਲ ਨੂੰ ਹੋਲਡ ‘ਤੇ ਪਾਏਗੀ ਜੇ ਵਾਈਸ ਚੇਅਰ ਜਾਂ ਪੈਨਲ:
- ਫੈਸਲਾ ਕਰਦਾ ਹੈ ਕਿ ਵਰਕਸੇਫਬੀਸੀ ਨੀਤੀ ਲਾਗੂ ਨਹੀਂ ਕੀਤੀ ਜਾਣੀ ਚਾਹੀਦੀ
- ਮਾਮਲੇ ਨੂੰ ਨਿਰਧਾਰਨ ਲਈ ਵਾਪਸ ਵਰਕਸੇਫਬੀਸੀ ਨੂੰ ਰੈਫਰ ਕਰਦਾ ਹੈ
- ਸਬੰਧਤ ਮਾਮਲੇ ‘ਤੇ ਬਕਾਇਆ ਵਰਕਸੇਫਬੀਸੀ ਦੇ ਫੈਸਲੇ ਦੀ ਉਡੀਕ ਕਰਦਾ ਹੈ
- ਇੱਕ ਸੁਤੰਤਰ ਸਿਹਤ ਪੇਸ਼ੇਵਰ ਤੋਂ ਸਹਾਇਤਾ ਦੀ ਬੇਨਤੀ ਕਰਦਾ ਹੈ
ਜੇ ਕੋਈ ਸਬੰਧਤ ਮਾਮਲਾ ਅਜੇ ਵੀ ਵਰਕਸੇਫਬੀਸੀ ਜਾਂ ਰਿਵਿਊ ਡਿਵੀਜ਼ਨ ਦੇ ਕਿਸੇ ਫੈਸਲੇ ਦੀ ਉਡੀਕ ਕਰ ਰਿਹਾ ਹੈ ਤਾਂ ਅਪੀਲ ਨੂੰ ਹੋਲਡ ‘ਤੇ ਪਾਇਆ ਜਾ ਸਕਦਾ ਹੈ। ਸਬੰਧਤ ਮਾਮਲਿਆਂ ਵਿੱਚ ਸ਼ਾਮਲ ਹਨ:
- ਉਸੀ ਵਰਕਸੇਫਬੀਸੀ ਫਾਈਲ ਵਿੱਚ ਮਿਲਦੇ-ਜੁਲਦੇ ਮੁੱਦੇ
- ਉਸੀ ਅਪੀਲਕਰਤਾ ਲਈ ਇਕ ਹੋਰ ਸਬੰਧਤ ਵਰਕਸੇਫਬੀਸੀ ਫਾਈਲ
- ਕੁਝ ਅਜਿਹਾ ਜਿਸਦਾ ਅਪੀਲ ਉੱਤੇ ਸਿੱਧਾ ਅਸਰ ਹੋ ਸਕਦਾ ਹੈ
ਤੁਸੀਂ WCAT ਨੂੰ ਲਿਖਤੀ ਬੇਨਤੀ ਭੇਜ ਕੇ ਆਪਣੀ ਅਪੀਲ ਨੂੰ ਮੁਅੱਤਲ ਕਰਨ ਲਈ ਕਹਿ ਸਕਦੇ ਹੋ। WCAT ਬੇਨਤੀ ਦੀ ਸਮੀਖਿਆ ਕਰੇਗਾ ਅਤੇ ਪੁਸ਼ਟੀ ਕਰੇਗਾ ਕਿ ਕੀ ਲੰਬਿਤ ਫੈਸਲਾ ਅਪੀਲ ਦੇ ਅਧੀਨ ਮਾਮਲੇ ਨਾਲ ਸਬੰਧਤ ਹੈ।
ਅਪੀਲ ਮੁਅੱਤਲ ਹੋ ਜਾਣ ਤੋਂ ਬਾਅਦ, ਤੁਹਾਨੂੰ ਆਪਣੀ ਅਪੀਲ ਨੂੰ ਅੱਗੇ ਵਧਾਉਣ ਲਈ WCAT ਨਾਲ ਸੰਪਰਕ ਕਰਨ ਦੀ ਜ਼ਰੂਰਤ ਹੈ। ਤੁਸੀਂ ਜਾਂ ਤਾਂ ਇਹ ਕਰ ਸਕਦੇ ਹੋ:
- ਵਰਕਸੇਫਬੀਸੀ ਦੇ ਫੈਸਲੇ ਦੀ ਉਡੀਕ ਕੀਤੇ ਬਗੈਰ ਅਪੀਲ ਨੂੰ ਅੱਗੇ ਵਧਾਉਣ ਲਈ ਬੇਨਤੀ ਕਰੋ, ਜਂ
- ਵਰਕਸੇਫਬੀਸੀ ਤੋਂ ਫੈਸਲਾ ਪ੍ਰਾਪਤ ਕਰਨ ਦੇ 30 ਦਿਨਾਂ ਦੇ ਅੰਦਰ ਆਪਣੀ ਅਪੀਲ ‘ਤੇ ਅੱਗੇ ਵਧੋ
ਜੇ ਤੁਸੀਂ ਵਰਕਸੇਫਬੀਸੀ ਤੋਂ ਕੋਈ ਫੈਸਲਾ ਪ੍ਰਾਪਤ ਕਰਨ ਦੇ 30 ਦਿਨਾਂ ਦੇ ਅੰਦਰ WCAT ਨਾਲ ਸੰਪਰਕ ਨਹੀਂ ਕਰਦੇ, ਤਾਂ ਤੁਹਾਡੀ ਅਪੀਲ ਬੰਦ ਹੋ ਜਾਵੇਗੀ। ਤੁਸੀਂ ਵਰਕਸੇਫਬੀਸੀ ਦੇ ਫੈਸਲੇ ਨੂੰ ਪ੍ਰਾਪਤ ਕਰਨ ਦੇ 30 ਦਿਨਾਂ ਬਾਅਦ ਵਿੱਚ ਅਪੀਲ ਜਾਰੀ ਰੱਖਣ ਲਈ ਅਪੀਲ ਕਰਨ ਲਈ ਸਮੇਂ ਦੇ ਵਾਧੇ ਲਈ ਅਰਜ਼ੀ ਦੇ ਸਕਦੇ ਹੋ।
ਅਪੀਲ ਵਾਪਸ ਲਓ
ਜੇ ਤੁਸੀਂ ਅਪੀਲਕਰਤਾ ਹੋ, ਤਾਂ ਤੁਸੀਂ ਆਪਣੀ ਅਪੀਲ ਵਾਪਸ ਲੈਣ ਲਈ ਕਹਿ ਸਕਦੇ ਹੋ:
- WCAT ਨੂੰ ਇੱਕ ਲਿਖਤੀ ਬੇਨਤੀ ਭੇਜੋ, ਜਾਂ
- ਆਪਣੀ ਜ਼ੁਬਾਨੀ ਸੁਣਵਾਈ ਤੇ ਬੇਨਤੀ ਕਰੋ
WCAT ਬੇਨਤੀ ਦੀ ਸਮੀਖਿਆ ਕਰੇਗਾ ਅਤੇ ਤੁਹਾਨੂੰ ਦੱਸੇਗਾ ਕਿ ਕੀ ਇਸ ਨੂੰ ਪ੍ਰਵਾਨਗੀ ਦਿੱਤੀ ਗਈ ਹੈ ਜਾਂ ਨਹੀਂ। ਜੇ ਇਹ ਮਨਜ਼ੂਰ ਹੋ ਜਾਂਦਾ ਹੈ, ਤਾਂ ਤੁਹਾਨੂੰ ਇੱਕ ਪੁਸ਼ਟੀਕਰਣ ਪੱਤਰ ਭੇਜਿਆ ਜਾਵੇਗਾ ਕਿ ਅਪੀਲ ਵਾਪਸ ਲੈ ਲਈ ਗਈ ਹੈ।
ਮਦਦ ਮੰਗੋ
ਆਪਣੀ ਅਪੀਲ ਦੇ ਨਾਲ ਸਹਾਇਤਾ ਪ੍ਰਾਪਤ ਕਰੋ। ਜਾਣੋ ਕਿ ਕੌਣ ਮਦਦ ਕਰ ਸਕਦਾ ਹੈ।
ਆਪਣੀ ਅਪੀਲ ਪ੍ਰਕਿਰਿਆ ਦੇ ਹਿੱਸੇ ਵਜੋਂ ਇੰਡਿਜਿਨਸ ਸਭਿਆਚਾਰ ਅਤੇ ਪਹੁੰਚ ਦੀ ਵਰਤੋਂ ਬਾਰੇ ਜਾਣਨ ਲਈ ਸਾਡੀ ਤਜਰਬੇਕਾਰ ਟੀਮ ਨਾਲ ਜੁੜੋ।