ਅਪੀਲ ਸ਼ੁਰੂ ਕਰਨ ਲਈ ਨੋਟਿਸ ਦਿਓ
ਤੁਹਾਨੂੰ ਵਰਕਰਜ਼ ਕੰਪਨਸੇਸ਼ਨ ਅਪੀਲ ਟ੍ਰਿਬਿਊਨਲ (WCAT) ਨੂੰ ਰਸਮੀ ਲਿਖਤੀ ਨੋਟਿਸ ਦੇਣ ਦੀ ਜ਼ਰੂਰਤ ਹੈ ਕਿ ਤੁਸੀਂ ਵਰਕਸੇਫਬੀਸੀ ਦੇ ਫੈਸਲੇ ਲਈ ਅਪੀਲ ਕਰਨਾ ਚਾਹੁੰਦੇ ਹੋ।
ਸ਼ੁਰੂਆਤ ਕਰਨ ਲਈ ਹੇਠ ਲਿਖਿਆਂ ਵਿੱਚੋਂ ਇੱਕ ਵਿਕਲਪ ਵਰਤੋ।
ਫਾਰਮ ਭਰੋ
ਔਨਲਾਈਨ ਫਾਰਮ ਭਰੋ, ਜਾਂ ਇੱਕ ਕਾਪੀ ਪ੍ਰਿੰਟ ਕਰੋ ਅਤੇ WCAT ਨੂੰ ਭੇਜੋ।
ਇੱਕ ਪੱਤਰ ਲਿਖੋ
WCAT ਨੂੰ ਇੱਕ ਪੱਤਰ ਭੇਜੋ। ਇਹ ਸ਼ਾਮਲ ਕਰਨਾ ਯਕੀਨੀ ਬਣਾਓ:
- ਫੈਸਲਾ ਜਾਂ ਆਰਡਰ ਜੋ ਤੁਸੀਂ ਅਪੀਲ ਕਰ ਰਹੇ ਹੋ। ਵਰਕਸੇਫਬੀਸੀ ਰਿਵਿਊ ਡਿਵੀਜ਼ਨ ਦੇ ਫੈਸਲਿਆਂ ਲਈ, ਉਹਨਾਂ ਚੀਜ਼ਾਂ ਲਈ ਤਰੀਕ ਅਤੇ ਸਮੀਖਿਆ ਰੈਫਰੈਂਸ ਨੰਬਰ ਸ਼ਾਮਲ ਕਰੋ ਜਿਨ੍ਹਾਂ ਦੀ ਤੁਸੀਂ ਅਪੀਲ ਕਰਨਾ ਚਾਹੁੰਦੇ ਹੋ
- ਇਸ ਬਾਰੇ ਸਪਸ਼ਟੀਕਰਨ ਕਿ ਤੁਹਾਨੂੰ ਕਿਉਂ ਲਗਦਾ ਹੈ ਕਿ ਫੈਸਲਾ ਗ਼ਲਤ ਹੈ
- ਖਾਸ ਨਤੀਜੇ ਜੋ ਤੁਸੀਂ WCAT ਤੋਂ ਚਾਹੁੰਦੇ ਹੋ (ਉਦਾਹਰਣ ਵਜੋਂ ਵਧੇਰੇ ਮੁਆਵਜ਼ਾ)
- ਸੰਪਰਕ ਜਾਣਕਾਰੀ – ਨਾਮ, ਪਤਾ, ਫੋਨ ਨੰਬਰ ਅਤੇ ਈਮੇਲ (ਤੁਹਾਡੇ ਨੁਮਾਇੰਦੇ ਦਾ ਨਾਮ ਅਤੇ ਫੋਨ ਨੰਬਰ ਵੀ, ਜੇ ਤੁਹਾਡੇ ਕੋਲ ਹੈ)
- ਵਰਕਸੇਫਬੀਸੀ ਦਾਅਵਾ ਨੰਬਰ (ਜਾਂ ਫਾਈਲ ਨੰਬਰ)
- ਤੁਸੀਂ ਕੀ ਚਾਹੁੰਦੇ ਹੋ ਕਿ ਤੁਹਾਡੀ ਅਪੀਲ ਕਿਵੇਂ ਸੁਣੀ ਜਾਏ (ਲਿਖਤੀ ਸਬਮਿਸ਼ਨ ਜਾਂ ਜ਼ੁਬਾਨੀ ਸੁਣਵਾਈ ਦੁਆਰਾ)
- ਤੁਸੀਂ ਆਪਣੀ ਇੰਡਿਜਿਨਸ ਐਂਸੈਸਟਰੀ ਨੂੰ ਆਪ ਘੋਸ਼ਿਤ ਕਰਨ ਦੀ ਚੋਣ ਵੀ ਕਰ ਸਕਦੇ ਹੋ
WCAT ਨੂੰ ਫੋਨ ਕਰੋ
ਅਪੀਲ ਸ਼ੁਰੂ ਕਰਨ ਦੀ ਆਖਰੀ ਮਿਤੀ
ਹੋਰ ਸਮਾਂ ਮੰਗੋ
ਅੱਗੇ ਕੀ ਹੁੰਦਾ ਹੈ?
WCAT ਤੁਹਾਨੂੰ ਅਪੀਲ ਨੰਬਰ ਦੇ ਨਾਲ ਇੱਕ ਪੱਤਰ ਭੇਜੇਗਾ ਜਿਸ ਦੇ ਨਾਲ ਅੱਗੇ ਕਿਵੇਂ ਵਧਣਾ ਹੈ ਬਾਰੇ ਨਿਰਦੇਸ਼ ਹੋਣਗੇ। ਜੇ ਤੁਹਾਡੀ ਅਪੀਲ ਅਰੰਭ ਕਰਨ ਲਈ ਵਧੇਰੇ ਜਾਣਕਾਰੀ ਦੀ ਜ਼ਰੂਰਤ ਹੈ, ਤਾਂ ਤੁਹਾਨੂੰ ਇਹ ਪੱਤਰ ਦੀ ਮਿਤੀ ਤੋਂ 21 ਦਿਨਾਂ ਦੇ ਅੰਦਰ-ਅੰਦਰ ਭੇਜਣ ਦੀ ਜ਼ਰੂਰਤ ਹੋਏਗੀ।
ਜੇ ਤੁਹਾਡੀ ਅਪੀਲ ਦਾ ਨੋਟਿਸ ਪੂਰਾ ਹੈ, ਤਾਂ ਹੁਣ ਕੇਸ ਦੀ ਤਿਆਰੀ ਸ਼ੁਰੂ ਕਰਨ ਦਾ ਸਮਾਂ ਆ ਗਿਆ ਹੈ।
ਅਪੀਲ ਦੀਆਂ ਕਿਸਮਾਂ
- ਕਿਸੇ ਕੰਮ ਦੀ ਸੱਟ ਜਾਂ ਵਿਵਸਾਇਕ ਬਿਮਾਰੀ ਦੀ ਪ੍ਰਵਾਨਗੀ
- ਮੁਆਵਜ਼ੇ ਦੀ ਰਕਮ (ਦਿੱਤੀ ਗਈ ਪੈਸੇ ਦੀ ਰਾਸ਼ੀ ਜਾਂ ਲਾਭ)
- ਥੋੜ੍ਹੇ ਸਮੇਂ ਦੇ ਡਿਸਅਬਿਲਟੀ ਲਾਭਾਂ ਦੀ ਰਕਮ
- ਸਥਾਈ ਡਿਸਅਬਿਲਟੀ ਲਾਭ
- ਮੁਆਵਜ਼ੇ ਦੀ ਅਦਾਇਗੀ ਲਈ ਤਨਖਾਹ ਦੀ ਦਰ
- ਸਿਹਤ ਦੇਖਭਾਲ ਦੇ ਲਾਭ (ਦਵਾਈਆਂ, ਫਿਜ਼ੀਓਥੈਰੇਪੀ, ਮਸਾਜ ਥੈਰੇਪੀ, ਸਰਜਰੀ ਲਈ ਮੁਆਵਜ਼ਾ, ਮੈਡੀਕਲ ਉਪਕਰਣਾਂ, ਵਿਸ਼ੇਸ਼ ਦੇਖਭਾਲ ਦੀਆਂ ਜ਼ਰੂਰਤਾਂ ਲਈ ਭੱਤੇ, ਆਦਿ)।
- ਜੇ ਕਿਸੇ ਸਥਿਤੀ ਵਿੱਚ ਕਰਮਚਾਰੀ ਦੀ ਸੱਟ ਠੀਕ ਹੋਣ ਨੂੰ ਕਾਫ਼ੀ ਸਮਾਂ ਲਗ ਰਿਹਾ ਜਾਂ ਸਥਾਈ ਵਿਕਲਾਂਗਤਾ ਬਦਤਰ ਹੈ ਕਿਉਂਕਿ ਉਨ੍ਹਾਂ ਦੀ ਪਹਿਲਾਂ ਤੋਂ ਮੌਜੂਦ ਹਾਲਤ ਸੀ, ਤਾਂ ਇੱਕ ਰੁਜ਼ਗਾਰਦਾਤਾ “ਦਾਅਵਿਆਂ ਦੇ ਖਰਚਿਆਂ ਤੋਂ ਛੁਟਕਾਰਾ” ਲੈ ਸਕਦਾ ਹੈ ਤਾਂ ਕਿ ਕਰਮਚਾਰੀ ਦੀ ਸੱਟ ਦੀ ਪੂਰੀ ਲਾਗਤ ਦਾ ਮੁਲਾਂਕਣ ਰੁਜ਼ਗਾਰਦਾਤਾ ਦੇ ਖ਼ਿਲਾਫ਼ ਉਸਦੇ ਮੁਲਾਂਕਣ ਪ੍ਰੀਮੀਅਮ ਦੀ ਗਣਨਾ ਵਿੱਚ ਨਾ ਕੀਤਾ ਜਾ ਸਕੇ (WCA ਦੀ ਧਾਰਾ 240 (1) (d))
- ਮੁਲਾਂਕਣ ਲਈ ਵਰਤੀ ਜਾਣ ਵਾਲੀ ਵਰਗੀਕਰਣ ਇਕਾਈ
- ਮੁਲਾਂਕਣ ਯੋਗ ਤਨਖਾਹ ਦੀ ਰਕਮ
- ਕਿਸੇ ਕਰਮਚਾਰੀ ਦੀ ਸੱਟ ਜਾਂ ਵਿਵਸਾਇਕ ਬਿਮਾਰੀ ਦੇ ਸਮੇਂ ਰਿਪੋਰਟ ਕਰਨ ਅਤੇ/ਜਾਂ ਮੁਲਾਂਕਣਾਂ ਦਾ ਭੁਗਤਾਨ ਕਰਨ ਵਿੱਚ ਅਸਫਲ ਰਹਿਣ ਲਈ ਦਾਅਵੇ ਦੇ ਖਰਚਿਆਂ ਦਾ ਚਾਰਜ ਦੇਣਾ (WCA ਦੀ ਧਾਰਾ 263)
- ਦਾਅਵਿਆਂ ਦੇ ਅਨੁਭਵ ਦੀ ਰੇਟਿੰਗ (WCA ਦੀ ਧਾਰਾ 247) ਕਿਸੇ ਹੋਰ ਰੋਜ਼ਗਾਰਦਾਤਾ ਨੂੰ ਮੁਆਵਜ਼ੇ ਦਾ ਭੁਗਤਾਨ ਕਰਨਾ ਚਾਹੀਦਾ ਹੈ (WCA ਦੀ ਧਾਰਾ 249)
- ਕਿਸੇ ਹੋਰ ਰੋਜ਼ਗਾਰਦਾਤਾ ਨੂੰ ਮੁਆਵਜ਼ੇ ਦਾ ਭੁਗਤਾਨ ਕਰਨਾ ਚਾਹੀਦਾ ਹੈ (WCA ਦੀ ਧਾਰਾ 249)
- ਵਿਵਸਾਇਕ ਸਿਹਤ ਅਤੇ ਸੁਰੱਖਿਆ ਦੀ ਉਲੰਘਣਾ ਲਈ ਲਗਣ ਵਾਲਾ ਜੁਰਮਾਨਾ
- ਵਿਵਸਾਇਕ ਸਿਹਤ ਅਤੇ ਸੁਰੱਖਿਆ ਦੀ ਉਲੰਘਣਾ ਲਈ ਜੁਰਮਾਨਾ ਲਗਾਉਣ ਲਈ ਵਰਤਿਆ ਜਾਂਦਾ ਆਦੇਸ਼ (WCA ਦੀ ਧਾਰਾ 95 (1) ਦੇਖੋ)
- ਦਾਅਵਿਆਂ ਦੀਆਂ ਲਾਗਤਾਂ ਲਈ ਖਰਚੇ ਜਿਥੇ ਕਰਮਚਾਰੀ ਗੰਭੀਰ ਲਾਪਰਵਾਹੀ, ਸੱਟਾਂ, ਮੌਤ ਜਾਂ ਵਿਵਸਾਇਕ ਰੋਗਾਂ ਨੂੰ ਰੋਕਣ ਲਈ ਢੁਕਵੇਂ ਢੰਗ ਨਾ ਅਪਣਾਉਣ ਕਾਰਨ ਜਾਂ ਵਰਕਸੇਫਬੀਸੀ ਦੇ ਆਦੇਸ਼ਾਂ ਜਾਂ ਨਿਰਦੇਸ਼ਾਂ ਦੀ ਪਾਲਣਾ ਨਾ ਕਰਨ ਕਾਰਨ ਜ਼ਖਮੀ ਹੋ ਗਿਆ ਸੀ, ਮਰ ਗਿਆ ਸੀ, ਜਾਂ ਕਿਸੇ ਵਿਵਸਾਇਕ ਬਿਮਾਰੀ ਕਾਰਨ ਅਪਾਹਜ ਹੋ ਗਿਆ ਸੀ (WCA ਦੀ ਧਾਰਾ 251(1))
- ਕਿਸੇ ਵਿਵਸਾਇਕ ਫਸਟ ਏਡ ਅਟੇਂਡੈਂਟ ਜਾਂ ਇੰਸਟ੍ਰਕਟਰ ਦਾ ਸਰਟੀਫਿਕੇਟ, ਇੱਕ ਖਾਸ ਕਿਸਮ ਦੇ ਕੰਮ ਲਈ ਇੱਕ ਕਰਮਚਾਰੀ ਦੀ ਤੰਦਰੁਸਤੀ ਦਾ ਮੈਡੀਕਲ ਸਰਟੀਫਿਕੇਟ, ਜਾਂ ਇੱਕ ਬਲਾਸਟਰ ਜਾਂ ਬਲਾਸਟਿੰਗ ਇੰਸਟ੍ਰਕਟਰ ਦਾ ਇੱਕ ਸਰਟੀਫਿਕੇਟ ਰੱਦ ਕਰਨ ਜਾਂ ਮੁਅੱਤਲ ਕਰਨ ਲਈ ਆਦੇਸ਼ (WCA ਦੀ ਧਾਰਾ 96)
- ਇੱਕ ਵਰਜਿਤ ਕਾਰਵਾਈ ਤਾਂ ਹੁੰਦੀ ਹੈ ਜਦੋਂ ਕਿਸੇ ਕਰਮਚਾਰੀ ਨਾਲ ਨਾਜਾਇਜ਼ ਢੰਗ ਨਾਲ ਸਲੂਕ ਕੀਤਾ ਜਾਂਦਾ ਹੈ ਜਾਂ ਸਿਹਤ ਅਤੇ ਸੁਰੱਖਿਆ ਦੀ ਚਿੰਤਾ ਨੂੰ ਉਠਾਉਣ ਲਈ ਉਹਨਾਂ ਦੇ ਰੋਜ਼ਗਾਰਦਾਤਾ ਜਾਂ ਯੂਨੀਅਨ ਦੁਆਰਾ ਦੰਡਿਤ ਕੀਤਾ ਜਾਂਦਾ ਹੈ।
- ਵਰਜਿਤ ਕਾਰਜਾਂ ਦੇ ਫੈਸਲਿਆਂ ਦੀ ਸਿੱਧੀ ਅਪੀਲ ਕੀਤੀ ਜਾ ਸਕਦੀ ਹੈ – ਉਹਨਾਂ ਨੂੰ ਰਿਵਿਊ ਡਿਵੀਜ਼ਨ ਤੋਂ ਸਮੀਖਿਆ ਦੀ ਲੋੜ ਨਹੀਂ ਹੁੰਦੀ।
- ਵਰਕਸੇਫਬੀਸੀ ਜਾਂ ਰਿਵਿਊ ਡਿਵੀਜ਼ਨ ਦੇ ਫੈਸਲੇ ਵਿਚ ਸ਼ਾਮਲ ਨਾ ਕੀਤੇ ਮੁੱਦੇ ਜਾਂ ਪ੍ਰਸ਼ਨ – ਤੁਹਾਨੂੰ ਨਵੇਂ ਫੈਸਲੇ ਲਈ ਵਰਕਸੇਫਬੀਸੀ ਨੂੰ ਕਹਿਣ ਦੀ ਜ਼ਰੂਰਤ ਹੋਏਗੀ
- ਵਿਵਸਾਇਕ ਮੁੜ ਵਸੇਬੇ ਦੇ ਲਾਭਾਂ ਬਾਰੇ ਫੈਸਲੇ
- ਵਰਕਸੇਫਬੀਸੀ ਨੂੰ ਵਾਪਸ ਕਿਸੇ ਫੈਸਲੇ ਨੂੰ ਰੈਫਰ ਕਰਨਾ ਹੈ ਜਾਂ ਨਹੀਂ
- ਰਿਵਿਊ ਡਵੀਜ਼ਨ ਵਿਚ ਸਮੀਖਿਆ ਲਿਆਉਣ ਲਈ ਵਧੇਰੇ ਸਮਾਂ ਦੇਣਾ ਹੈ ਜਾਂ ਨਹੀਂ
- ਜਿਸ ਤਰ੍ਹਾਂ ਸਮੀਖਿਆ ਅਧਿਕਾਰੀ ਨੇ ਇੱਕ ਅਪੀਲ ਦਾ ਪ੍ਰਬੰਧਨ ਕੀਤਾ
- ਸਥਾਈ ਅਪੰਗਤਾ ਲਈ ਇਕਮੁਸ਼ਤ-ਰਕਮ ਦੀ ਅਦਾਇਗੀ (ਕਿਸੇ ਅਦਾਇਗੀ ਨੂੰ ਬਦਲਣ ਲਈ) ਲਈ ਬੇਨਤੀ
- ਮੁਲਾਂਕਣ ਦਰ ਸਮੂਹ ਜਾਂ ਉਦਯੋਗ ਸਮੂਹ
- ਵਰਕਰਜ਼ ਕੰਪਨਸੇਸ਼ਨ ਐਕਟ ਦੇ OHS ਦੇ ਉਪਬੰਧਾਂ ਦੇ ਅਧੀਨ ਆਦੇਸ਼ ਜੋ ਐਕਟ ਦੀ ਧਾਰਾ 95 (1) ਦੇ ਤਹਿਤ ਦੰਡ ਦੇਣ ਲਈ ਨਹੀਂ ਵਰਤੇ ਜਾਂਦੇ ਸਨ।
- ਇਕ ਫਸਟ ਏਡ ਅਟੇਂਡੈਂਟ ਜਾਂ ਇੰਸਟ੍ਰਕਟਰ, ਇੱਕ ਖਾਸ ਕਿਸਮ ਦੇ ਕੰਮ ਲਈ ਇੱਕ ਕਰਮਚਾਰੀ ਦੀ ਤੰਦਰੁਸਤੀ, ਜਾਂ ਇੱਕ ਬਲਾਸਟਰ ਜਾਂ ਬਲਾਸਟਿੰਗ ਇੰਸਟ੍ਰਕਟਰ ਦੇ ਸਰਟੀਫਿਕੇਟ ‘ਤੇ ਰੱਖੀਆਂ ਸ਼ਰਤਾਂ
ਕੌਣ ਹਿੱਸਾ ਲੈ ਸਕਦਾ ਹੈ
ਜਿਹੜਾ ਵੀ ਵਿਅਕਤੀ ਸਿੱਧੇ ਤੌਰ ਤੇ ਅਪੀਲ ਦੁਆਰਾ ਪ੍ਰਭਾਵਿਤ ਹੋ ਸਕਦਾ ਹੈ ਉਸਨੂੰ ਭਾਗ ਲੈਣ ਲਈ ਸੱਦਾ ਦਿੱਤਾ ਜਾਂਦਾ ਹੈ।
ਉਹ ਵਿਅਕਤੀ ਜੋ ਅਪੀਲ ਲਈ ਅਰਜ਼ੀ ਦਿੰਦਾ ਹੈ। ਕੇਵਲ ਉਹ ਵਿਅਕਤੀ ਜੋ ਸਿੱਧੇ ਤੌਰ ‘ਤੇ ਕਿਸੇ ਫੈਸਲੇ ਨਾਲ ਪ੍ਰਭਾਵਤ ਹੁੰਦਾ ਹੈ ਉਹ ਇਸ ਫੈਸਲੇ ਲਈ ਅਪੀਲ ਕਰ ਸਕਦਾ ਹੈ। ਆਮ ਤੌਰ ਤੇ, ਅਪੀਲਕਰਤਾ ਕਰਮਚਾਰੀ ਜਾਂ ਰੋਜ਼ਗਾਰਦਾਤਾ ਹੁੰਦੇ ਹਨ। ਮੁਆਵਜ਼ਾ ਅਪੀਲਾਂ ਲਈ, ਇਹ ਕਿਸੇ ਮ੍ਰਿਤਕ ਕਰਮਚਾਰੀ ‘ਤੇ ਨਿਰਭਰ ਕਰਨ ਵਾਲਾ ਜਾਂ ਐਸਟੇਟ ਹੋ ਸਕਦੀ ਹੈ।
ਉਹ ਵਿਅਕਤੀ ਜਾਂ ਸਮੂਹ ਜੋ ਇੱਕ ਅਪੀਲਕਰਤਾ ਦੁਆਰਾ ਅਰੰਭ ਕੀਤੀ ਗਈ ਅਪੀਲ ਦਾ ਜਵਾਬ ਦਿੰਦਾ ਹੈ। ਪ੍ਰਤਿਵਾਦੀ ਉਹ ਵਿਅਕਤੀ ਜਾਂ ਸੰਗਠਨ ਹੁੰਦੇ ਹਨ ਜੋ ਕਿਸੇ ਅਪੀਲ ਦੁਆਰਾ ਸਿੱਧੇ ਤੌਰ ‘ਤੇ ਪ੍ਰਭਾਵਤ ਹੁੰਦੇ ਹਨ। ਉਹ ਅਪੀਲ ਪ੍ਰਕਿਰਿਆ ਵਿਚ ਹਿੱਸਾ ਲੈਣ ਦੀ ਚੋਣ ਕਰਦੇ ਹਨ।
ਅਪੀਲ ਵਿੱਚ ਸ਼ਾਮਲ ਹੋਣ ਲਈ ਸੱਦੇ ਦਾ ਜਵਾਬ ਦਿਓ
ਇੱਕ ਪ੍ਰਤਿਵਾਦੀ ਨੂੰ ਅਪੀਲ ਦਾ ਪੂਰਾ ਤਰਾਂ ਨਾਲ ਜਵਾਬ ਦੇਣ ਦਾ ਅਧਿਕਾਰ ਹੈ, ਜਿਸ ਵਿੱਚ ਵਰਕਸੇਫਬੀਸੀ ਫਾਈਲ ਦੀ ਇੱਕ ਕਾਪੀ ਪ੍ਰਾਪਤ ਕਰਨਾ, ਸਬੂਤ ਪੇਸ਼ ਕਰਨਾ, ਸੁਣਵਾਈ ਵੇਲੇ ਗਵਾਹਾਂ ਦੀ ਜਾਂਚ ਕਰਨਾ, ਅਤੇ ਜ਼ੁਬਾਨੀ ਜਾਂ ਲਿਖਤੀ ਦਲੀਲਾਂ ਦੇਣਾ ਸ਼ਾਮਲ ਹਨ।
ਪ੍ਰਤਿਵਾਦੀ ਕਰਮਚਾਰੀ ਜਾਂ ਰੋਜ਼ਗਾਰਦਾਤਾ ਹੋ ਸਕਦਾ ਹੈ। ਰੋਜ਼ਗਾਰਦਾਤਾਵਾਂ ਨੂੰ ਕਿਸੇ ਵੀ ਅਜਿਹੀ ਅਪੀਲ ਵਿਚ ਹਿੱਸਾ ਲੈਣ ਲਈ ਸੱਦਾ ਦਿੱਤਾ ਜਾਂਦਾ ਹੈ ਜਿਸ ਵਿਚ ਉਨ੍ਹਾਂ ਦੇ ਕਰਮਚਾਰੀ ਸ਼ਾਮਲ ਹੁੰਦੇ ਹਨ ਕਿਉਂਕਿ ਉਹ ਵਰਕਸੇਫਬੀਸੀ ਪ੍ਰੀਮੀਅਮ ਅਦਾ ਕਰਦੇ ਹਨ।
ਪ੍ਰਤਿਵਾਦੀਆਂ ਵਿੱਚ ਇਹ ਵੀ ਸ਼ਾਮਲ ਹੋ ਸਕਦੇ ਹਨ:
- ਹੋਰ ਮੁਲਾਂਕਣ ਦੀਆਂ ਅਪੀਲਾਂ ‘ਤੇ ਇਕ ਹੋਰ ਰੋਜ਼ਗਾਰਦਾਤਾ ਜਾਂ ਰੋਜ਼ਗਾਰਦਾਤਾਵਾਂ ਦਾ ਸਮੂਹ, ਜਿਵੇਂ ਕਿ ਰੋਜ਼ਗਾਰਦਾਤਾ ਵਰਗੀਕਰਣ ਅਤੇ ਲਾਗਤ ਦਾ ਤਬਾਦਲਾ
- ਨਿਰਭਰ ਵਿਅਕਤੀ ਜਾਂ ਕਿਸੇ ਮ੍ਰਿਤਕ ਕਰਮਚਾਰੀ ਦੀ ਐਸਟੇਟ
- ਵਿਵਸਾਇਕ ਸਿਹਤ ਅਤੇ ਸੁਰੱਖਿਆ ਅਪੀਲਾਂ ਲਈ, ਇੱਕ ਸਪਲਾਇਰ, ਮਾਲਕ, ਯੂਨੀਅਨ ਪ੍ਰਤੀਨਿਧੀ, ਜਾਂ ਕਿਸੇ ਮ੍ਰਿਤਕ ਕਰਮਚਾਰੀ ਦੇ ਪਰਿਵਾਰਕ ਮੈਂਬਰ ਨੂੰ ਭਾਗ ਲੈਣ ਲਈ ਸੱਦਾ ਦਿੱਤਾ ਜਾ ਸਕਦਾ ਹੈ
ਕਈ ਵਾਰ ਦੂਜੀਆਂ ਇਛੁੱਕ ਧਿਰਾਂ ਨੂੰ WCAT ਦੁਆਰਾ ਅਪੀਲ ਵਿੱਚ ਹਿੱਸਾ ਲੈਣ ਲਈ ਸੱਦਾ ਦਿੱਤਾ ਜਾਂਦਾ ਹੈ:
- ਵਿਵਸਾਇਕ ਸਿਹਤ ਅਤੇ ਸੁਰੱਖਿਆ ਦੀਆਂ ਉਲੰਘਣਾਵਾਂ ਲਈ ਜ਼ੁਰਮਾਨਿਆਂ ਬਾਰੇ ਅਪੀਲਾਂ ਕਰਨ ਲਈ, ਹੇਠ ਲਿਖੀਆਂ ਧਿਰਾਂ ਨੂੰ ਢੁਕਵੀਂ ਜਾਣਕਾਰੀ ਪ੍ਰਦਾਨ ਕਰਨ ਲਈ ਸੱਦਾ ਦਿੱਤਾ ਜਾ ਸਕਦਾ ਹੈ: ਸੰਯੁਕਤ ਸਿਹਤ ਅਤੇ ਸੁਰੱਖਿਆ ਕਮੇਟੀ ਜਾਂ ਵਰਕਰ ਸਿਹਤ ਅਤੇ ਸੁਰੱਖਿਆ ਪ੍ਰਤੀਨਿਧੀ, ਅਤੇ ਨਿਰੀਖਣ ਰਿਪੋਰਟ ਵਿੱਚ ਸ਼ਾਮਲ ਕਰਮਚਾਰੀ ਦਾ ਪ੍ਰਤੀਨਿਧੀ
- ਵਿਵਸਾਇਕ ਸਿਹਤ ਅਤੇ ਸੁਰੱਖਿਆ ਅਤੇ ਮੁਲਾਂਕਣ ਦੀਆਂ ਅਪੀਲਾਂ ਲਈ, ਵਰਕਸੇਫਬੀਸੀ ਨੂੰ ਢੁਕਵੀਂ ਜਾਣਕਾਰੀ ਪ੍ਰਦਾਨ ਕਰਨ ਲਈ ਬੁਲਾਇਆ ਜਾ ਸਕਦਾ ਹੈ
- ਖਰਚਿਆਂ ਵਿੱਚ ਰਾਹਤ ਜਾਂ ਖਰਚਿਆਂ ਦੇ ਤਬਾਦਲੇ ਦੀ ਮੰਗ ਕਰਨ ਵਾਲੀਆਂ ਅਪੀਲਾਂ ਲਈ, ਇੱਕ ਵਰਕਰ ਨੂੰ ਢੁਕਵੀਂ ਜਾਣਕਾਰੀ ਪ੍ਰਦਾਨ ਕਰਨ ਲਈ ਬੁਲਾਇਆ ਜਾਂਦਾ ਹੈ
ਅਪੀਲਕਰਤਾ ਅਤੇ ਪ੍ਰਤਿਵਾਦੀ ਕਿਸੇ ਨੂੰ ਆਪਣੀ ਤਰਫੋਂ ਹਿੱਸਾ ਲੈਣ ਲਈ ਅਧਿਕਾਰਤ ਕਰ ਸਕਦੇ ਹਨ। ਪ੍ਰਤੀਨਿਧੀ ਸਲਾਹ ਦਿੰਦੇ ਹਨ ਅਤੇ ਇੱਕ ਧਿਰ ਨੂੰ ਅਪੀਲ ਦੇ ਆਪਣੇ ਪੱਖ ਬਾਰੇ ਦੱਸਣ ਵਿੱਚ ਸਹਾਇਤਾ ਕਰਦੇ ਹਨ। ਉਹ ਇੱਕ ਪਰਿਵਾਰਕ ਮੈਂਬਰ, ਦੋਸਤ, ਵਕੀਲ, ਮੁਆਵਜ਼ਾ ਸਲਾਹਕਾਰ, ਕਿਸੇ ਯੂਨੀਅਨ ਜਾਂ ਰੋਜ਼ਗਾਰਦਾਤਾਵਾਂ ਦੀ ਅਸੋਸੀਏਸ਼ਨ ਤੋਂ, ਜਾਂ ਰੋਜ਼ਗਾਰਦਾਤਾ ਦੇ ਸਲਾਹਕਾਰ ਦਫ਼ਤਰ ਜਾਂ ਵਰਕਰਜ਼ ਸਲਾਹਕਾਰ ਦਫ਼ਤਰ ਤੋਂ ਸਲਾਹਕਾਰ ਹੋ ਸਕਦੇ ਹਨ।
ਵਰਕਸੇਫਬੀਸੀ ਦੇ ਫੈਸਲੇ ਨੂੰ ਲਾਗੂ ਕਰਨ ਵਿੱਚ ਦੇਰੀ
ਜੋ ਰੋਜ਼ਗਾਰਦਾਤਾ ਅਪੀਲ ਅਰੰਭ ਕਰ ਰਹੇ ਹਨ ਉਹ ਵਰਕਸੇਫਬੀਸੀ ਦੇ ਫੈਸਲੇ ਨੂੰ ਲਾਗੂ ਕਰਨ ਵਿੱਚ ਦੇਰੀ ਕਰਨ ਲਈ ਸਟੇਅ ਦੀ ਬੇਨਤੀ ਕਰ ਸਕਦੇ ਹਨ ਜਦੋਂਕਿ ਅਪੀਲ ਪ੍ਰਗਤੀ ‘ਤੇ ਹੈ (ਉਦਾਹਰਨ ਲਈ ਜ਼ੁਰਮਾਨੇ ਦੀ ਅਦਾਇਗੀ ਵਿੱਚ ਦੇਰੀ)। ਸਟੇਅ ਲਈ ਇੱਕ ਲਿਖਤੀ ਅਰਜ਼ੀ WCAT ਦੁਆਰਾ ਅਪੀਲ ਦਾ ਨੋਟਿਸ ਮਿਲਣ ਦੇ ਸੱਤ ਦਿਨਾਂ ਦੇ ਅੰਦਰ ਪ੍ਰਾਪਤ ਕਰਨੀ ਲਾਜ਼ਮੀ ਹੈ।
ਸਟੇਅ ਲਈ ਬੇਨਤੀ ਕਰਨ ਲਈ ਹੇਠਾਂ ਦਿੱਤੇ ਫਾਰਮ ਨੂੰ ਸਬਮਿਟ ਕਰੋ:
ਸਟੇਅ ਇਕ ਅਸਾਧਾਰਣ ਉਪਾਅ ਹੈ ਅਤੇ ਹੋ ਸਕਦਾ ਹੈ ਕਿ ਇਸ ਦੀ ਆਗਿਆ ਨਾ ਦਿੱਤੀ ਜਾਵੇ। ਬੇਨਤੀਆਂ ਦਾ ਇਨ੍ਹਾਂ ਦੇ ਅਧਾਰ ਤੇ ਮੁਲਾਂਕਣ ਕੀਤਾ ਜਾਂਦਾ ਹੈ:
- ਕਿ ਕੀ ਤੁਹਾਡੀ ਅਪੀਲ ਵਿਚ ਯੋਗਤਾ ਹੈ
- ਕੀ ਤੁਹਾਨੂੰ ਸੰਭਾਵਤ ਤੌਰ ‘ਤੇ ਗੰਭੀਰ ਨੁਕਸਾਨ ਪਹੁੰਚੇਗਾ ਜੇ ਸਟੇਅ ਨਾ ਦਿੱਤੀ ਗਈ (ਉਦਾਹਰਨ ਲਈ ਕਿਸੇ ਕਾਰੋਬਾਰ ਦਾ ਨੁਕਸਾਨ)
- ਜੇ ਸਟੇਅ ਨੂੰ ਮਨਜ਼ੂਰ ਜਾਂ ਅਸਵੀਕਾਰ ਕੀਤਾ ਜਾਂਦਾ ਹੈ ਤਾਂ ਕਿਹੜੀ ਧਿਰ ਨੂੰ ਵਧੇਰੇ ਨੁਕਸਾਨ ਹੋਵੇਗਾ
- ਕੀ ਸਟੇਅ ਦੇਣ ਨਾਲ ਕਰਮਚਾਰੀਆਂ ਦੀ ਸੁਰੱਖਿਆ ਖਤਰੇ ਵਿਚ ਪੈ ਸਕਦੀ ਹੈ
ਸਟੇਅ ਐਪਲੀਕੇਸ਼ਨ ‘ਤੇ ਵਿਚਾਰ ਨਹੀਂ ਕੀਤਾ ਜਾਵੇਗਾ ਜੇ:
- ਅਪੀਲ ਦੇਰ ਨਾਲ ਹੋਈ ਹੈ ਅਤੇ ਸਮੇਂ ਦੀ ਮਿਆਦ ਵਿੱਚ ਵਾਧਾ ਨਹੀਂ ਕੀਤਾ ਗਿਆ ਹੈ
- ਇੱਕ ਅਪੀਲ ਵਿੱਚ ਮਹੱਤਵਪੂਰਣ ਜਾਣਕਾਰੀ ਨਹੀਂ ਹੈ
- ਉਪਰੋਕਤ ਕਾਰਕਾਂ ਬਾਰੇ ਲਿਖਤੀ ਬੇਨਤੀ WCAT ਦੁਆਰਾ ਅਪੀਲ ਦਾ ਨੋਟਿਸ ਮਿਲਣ ਦੇ ਸੱਤ ਦਿਨਾਂ ਦੇ ਅੰਦਰ ਪ੍ਰਦਾਨ ਨਹੀਂ ਕੀਤੀ ਗਈ ਹੈ
ਮਦਦ ਮੰਗੋ
ਆਪਣੀ ਅਪੀਲ ਦੇ ਨਾਲ ਸਹਾਇਤਾ ਪ੍ਰਾਪਤ ਕਰੋ। ਜਾਣੋ ਕਿ ਕੌਣ ਮਦਦ ਕਰ ਸਕਦਾ ਹੈ।
ਆਪਣੀ ਅਪੀਲ ਪ੍ਰਕਿਰਿਆ ਦੇ ਹਿੱਸੇ ਵਜੋਂ ਇੰਡਿਜਿਨਸ ਸਭਿਆਚਾਰ ਅਤੇ ਪਹੁੰਚ ਦੀ ਵਰਤੋਂ ਬਾਰੇ ਸਾਡੀ ਤਜ਼ਰਬੇਕਾਰ ਟੀਮ ਨਾਲ ਗੱਲ ਕਰੋ।
ਸਾਧਨ
ਅਭਿਆਸ ਅਤੇ ਪ੍ਰਕਿਰਿਆ ਦੇ ਨਿਯਮਾਂ ਦੀ ਮੈਨੁਅਲ (MRPP)
ਅਧਿਆਇ 3: ਅਧਿਕਾਰ ਖੇਤਰ
ਅਧਿਆਇ 4: ਕੌਣ ਅਪੀਲ ਕਰ ਸਕਦਾ ਹੈ
ਅਧਿਆਇ 5: ਅਪੀਲ ਕਿਵੇਂ ਕਰਨੀ ਹੈ