ਆਪਣਾ ਕੇਸ ਤਿਆਰ ਕਰੋ।
ਜਦੋਂ ਅਪੀਲ ਰਜਿਸਟਰ ਹੋ ਜਾਂਦੀ ਹੈ, ਪ੍ਰਮਾਣਿਤ ਹੋ ਜਾਂਦੀ ਹੈ ਅਤੇ ਉਸਦਾ ਮੁਲਾਂਕਣ ਹੋ ਜਾਂਦਾ ਹੈ, ਤਾਂ ਵਰਕਰਜ਼ ਕੰਪਨਸੇਸ਼ਨ ਅਪੀਲ ਟ੍ਰਿਬਿਊਨਲ (WCAT):
- ਉਹਨਾਂ ਸਭ ਨੂੰ ਭਾਗ ਲੈਣ ਲਈ ਸੱਦਾ ਦਿੰਦਾ ਹੈ ਜੋ ਅਪੀਲ ਦੁਆਰਾ ਸਿੱਧੇ ਤੌਰ ਤੇ ਪ੍ਰਭਾਵਿਤ ਹੋ ਸਕਦਾ ਹੈ
- ਵਰਕਸੇਫਬੀਸੀ ਨੂੰ ਅਪੀਲ ਦੇ ਅਧੀਨ ਵਰਕਸੇਫਬੀਸੀ ਫਾਈਲ ਵਿਚਲੀ ਸਾਰੀ ਜਾਣਕਾਰੀ ਤੱਕ ਪਹੁੰਚ ਦੇਣ ਲਈ ਕਹਿੰਦਾ ਹੈ, ਜਿਸ ਵਿਚ ਦਸਤਾਵੇਜ਼, ਮੈਡੀਕਲ ਰਿਪੋਰਟਾਂ, ਫ਼ੋਨ ਗੱਲਬਾਤ, ਮੈਡੀਕਲ ਰਿਕਾਰਡ ਆਦਿ ਸ਼ਾਮਲ ਹਨ।
WCAT ਸਾਰੀਆਂ ਪਾਰਟੀਆਂ ਨੂੰ ਇਹ ਦੱਸਣ ਲਈ ਇੱਕ ਪੱਤਰ ਵੀ ਭੇਜੇਗਾ ਕਿ ਅੱਗੇ ਕੀ ਕਰਨਾ ਹੈ:
- ਅਪੀਲਕਰਤਾ ਨੂੰ ਆਪਣੇ ਇੱਛਿਤ ਨਤੀਜਿਆਂ ਦੇ ਸੰਖੇਪ ਦੇ ਨਾਲ ਸਬੂਤ ਪੇਸ਼ ਕਰਨ ਦੀ ਜ਼ਰੂਰਤ ਹੈ ਅਤੇ ਇਸ ਗੱਲ ਦਾ ਸਪਸ਼ਟੀਕਰਨ ਕਿ ਕਿਵੇਂ/ਕਿਉਂ ਸਬੂਤ ਜਾਂ ਵਰਕਸੇਫਬੀਸੀ ਨੀਤੀਆਂ ਉਨ੍ਹਾਂ ਦੇ ਕੇਸ ਦੀ ਹਮਾਇਤ ਕਰਦੀਆਂ ਹਨ। ਸਬਮਿਸ਼ਨ ਦੀ ਆਖਰੀ ਤਰੀਕ ਇਸ ਗੱਲ ‘ਤੇ ਨਿਰਭਰ ਕਰੇਗੀ ਕਿ ਅਪੀਲ ਨੂੰ ਲਿਖਤੀ ਸਬਮਿਸ਼ਨ ਦੁਆਰਾ ਜਾਂ ਮੌਖਿਕ ਸੁਣਵਾਈ ‘ਤੇ ਵਿਚਾਰਿਆ ਜਾਵੇਗਾ।
- WCAT ਅਪੀਲ ਦੀ ਪ੍ਰਕਿਰਿਆ ਨੂੰ ਜਾਰੀ ਰੱਖਣ ਤੋਂ ਪਹਿਲਾਂ ਪ੍ਰਤਿਵਾਦੀਆਂ ਕੋਲ ਅਪੀਲ ਵਿੱਚ ਸ਼ਾਮਲ ਹੋਣ ਲਈ 14 ਦਿਨ ਹੁੰਦੇ ਹਨ
- ਤੁਰੰਤ ਜਾਣਕਾਰੀ ਅਤੇ ਸਬੂਤ ਇਕੱਠੇ ਕਰਨਾ ਸ਼ੁਰੂ ਕਰੋ। ਕੁਝ ਜਾਣਕਾਰੀ ਲਈ ਬੇਨਤੀਆਂ ‘ਤੇ ਕਾਰਵਾਈ ਕਰਨ ਵਿੱਚ ਬਹੁਤ ਸਮਾਂ ਲੱਗਦਾ ਹੈ, ਖ਼ਾਸਕਰ ਮੈਡੀਕਲ ਜਾਣਕਾਰੀ ਲਈ ਬੇਨਤੀਆਂ ‘ਤੇ। ਤੁਸੀਂ ਇਸ ਕਦਮ ਲਈ ਮਦਦ ਮੰਗਣ ਬਾਰੇ ਵੀ ਸੋਚ ਸਕਦੇ ਹੋ।
- WCAT ਨੂੰ ਨਵਾਂ ਸਬੂਤ ਭੇਜੋ ਜਾਂ ਅਪੀਲ ਬਾਰੇ ਕੋਈ ਪ੍ਰਸ਼ਨਾਂ ਦੇ ਉੱਤਰ ਦਿਓ
- ਤੁਸੀਂ ਨਵੇਂ ਲਿਖਤੀ ਸਬੂਤ ਪ੍ਰਾਪਤ ਕਰਨ ਲਈ ਖਰਚਿਆਂ ਲਈ ਭੁਗਤਾਨ ਦੀ ਬੇਨਤੀ ਕਰ ਸਕਦੇ ਹੋ (ਉਦਾਹਰਣ ਵਜੋਂ ਡਾਕਟਰ ਦੀ ਤਰ੍ਹਾਂ ਕਿਸੇ ਮਾਹਰ ਦੀ ਰਿਪੋਰਟ ਜਾਂ ਪੱਤਰ)
- ਆਪਣੀ ਸਬਮਿਸ਼ਨ ਦੇ ਨਾਲ ਸਾਰੀ ਢੁਕਵੀਂ ਜਾਣਕਾਰੀ ਅਤੇ ਸਬੂਤ ਸ਼ਾਮਲ ਕਰੋ – ਇਹ ਨਿਸ਼ਚਤ ਕਰੋ ਕਿ WCAT ਨੂੰ ਸਭ ਕੁਝ ਡੈੱਡਲਾਈਨ ਤੱਕ ਪ੍ਰਾਪਤ ਹੋਵੇਗਾ
- ਸਾਰੇ ਦਸਤਾਵੇਜ਼ ਅੰਗ੍ਰੇਜ਼ੀ ਵਿੱਚ ਹੋਣੇ ਚਾਹੀਦੇ ਹਨ – ਜੇ ਉਹ ਨਹੀਂ ਹਨ ਤਾਂ ਉਹਨਾਂ ਦਾ ਅਨੁਵਾਦ ਕਰਵਾ ਕੇ ਅਤੇ ਅਨੁਵਾਦਕ ਦੇ ਹਸਤਾਖਰ ਕੀਤੇ ਐਲਾਨ ਦੇ ਨਾਲ WCAT ਨੂੰ ਭੇਜੋ। ਕਿਸੇ ਦੋਸਤ ਜਾਂ ਰਿਸ਼ਤੇਦਾਰ ਨੂੰ ਅਨੁਵਾਦਕ ਵਜੋਂ ਨਾ ਵਰਤੋ। ਤੁਸੀਂ ਅਨੁਵਾਦ ਦੇ ਖਰਚਿਆਂ ਲਈ ਭੁਗਤਾਨ ਦੀ ਬੇਨਤੀ ਕਰ ਸਕਦੇ ਹੋ
- ਸਿਰਫ ਵਰਕਸੇਫਬੀਸੀ ਜਾਂ ਰਿਵਿਊ ਡਿਵੀਜ਼ਨ ਤੋਂ ਲਏ ਫੈਸਲੇ ਬਾਰੇ ਮੁੱਦਿਆਂ ਨਾਲ ਸਬੰਧਤ ਜਾਣਕਾਰੀ ਜਾਂ ਸਬੂਤ ਮੁਹੱਈਆ ਕਰੋ
- ਸਿਰਫ ਨਵੀਂ ਜਾਣਕਾਰੀ ਜਾਂ ਸਬੂਤ ਪ੍ਰਦਾਨ ਕਰੋ ਜੋ ਵਰਕਸੇਫਬੀਸੀ ਫਾਈਲ ਵਿੱਚ ਪਹਿਲਾਂ ਤੋਂ ਨਹੀਂ ਹੈ
- ਜੋ ਵੀ ਤੁਸੀਂ ਭੇਜਦੇ ਹੋ ਉਸ ਤੇ ਵਰਕਸੇਫਬੀਸੀ ਦਾਅਵਾ ਜਾਂ ਫਾਈਲ ਨੰਬਰ ਅਤੇ ਆਪਣਾ WCAT ਅਪੀਲ ਨੰਬਰ ਸ਼ਾਮਲ ਕਰੋ – ਜੇ ਤੁਸੀਂ ਫੋਟੋਆਂ ਸ਼ਾਮਲ ਕਰਦੇ ਹੋ, ਤਾਂ ਇੱਕ ਵੇਰਵਾ ਦਿਓ ਕਿ ਕੀ ਦਿਖਾਇਆ ਜਾ ਰਿਹਾ ਹੈ ਅਤੇ ਤਰੀਕ ਜਦੋਂ ਫੋਟੋਆਂ ਲਈਆਂ ਗਈਆਂ ਸਨ
- ਆਪਣੇ ਨੁਮਾਇੰਦੇ ਬਾਰੇ ਵੇਰਵਿਆਂ ਸਮੇਤ, ਆਪਣੀ ਸੰਪਰਕ ਜਾਣਕਾਰੀ ਨੂੰ ਮੌਜੂਦਾ ਰੱਖੋ
ਵਰਕਸੇਫਬੀਸੀ ਫਾਈਲ ਦੀ ਸਮੀਖਿਆ ਕਰੋ
ਤੁਸੀਂ ਇੱਕ ਈਮੇਲ ਪ੍ਰਾਪਤ ਕਰੋਗੇ ਜੋ ਇਹ ਦੱਸੇਗੀ ਕਿ ਵਰਕਸੇਫਬੀਸੀ ਫਾਈਲ ਤੱਕ ਔਨਲਾਈਨ ਕਦੋਂ ਅਤੇ ਕਿਵੇਂ ਪਹੁੰਚਣਾ ਹੈ। ਜੇ ਤੁਹਾਡੇ ਕੋਲ ਈਮੇਲ ਜਾਂ ਇੰਟਰਨੈਟ ਤੱਕ ਪਹੁੰਚ ਨਹੀਂ ਹੈ, ਜਾਂ ਜੇ ਤੁਸੀਂ ਕੰਪਿਊਟਰ ਤੇ ਵੱਡੀਆਂ ਫਾਈਲਾਂ ਨੂੰ ਦੇਖਣ ਦੇ ਯੋਗ ਨਹੀਂ ਹੋ, ਤਾਂ ਫਾਈਲ ਦੀ ਪੇਪਰ ਕਾਪੀ ਦੀ ਮੰਗ ਕਰਨ ਲਈ WCAT ਨਾਲ ਸੰਪਰਕ ਕਰੋ।
ਵਰਕਸੇਫਬੀਸੀ ਦੀ ਪੂਰੀ ਫਾਈਲ ਪ੍ਰਾਪਤ ਕਰਨ ਤੋਂ ਬਾਅਦ ਇਸ ਵਿੱਚ ਸਾਰੀ ਸਮੱਗਰੀ ਦੀ ਸਮੀਖਿਆ ਕਰੋ। ਇਹ ਤੁਹਾਨੂੰ ਦੱਸੇਗਾ ਕਿ ਅਪੀਲ ਕੀਤੇ ਜਾ ਰਹੇ ਫੈਸਲੇ ਨੂੰ ਲੈਣ ਲਈ ਕਿਹੜੇ ਸਬੂਤ ਅਤੇ ਵਰਕਸੇਫਬੀਸੀ ਨੀਤੀਆਂ ਦੀ ਵਰਤੋਂ ਕੀਤੀ ਗਈ ਸੀ। ਤੁਸੀਂ ਫੈਸਲਾ ਕਰ ਸਕਦੇ ਹੋ ਕਿ ਤੁਸੀਂ ਕਿਹੜਾ ਨਵਾਂ ਸਬੂਤ ਦੇਣਾ ਚਾਹੁੰਦੇ ਹੋ। ਤੁਹਾਨੂੰ ਉਹ ਜਾਣਕਾਰੀ ਜਾਂ ਸਬੂਤ ਭੇਜਣ ਦੀ ਜ਼ਰੂਰਤ ਨਹੀਂ ਹੈ ਜੋ ਵਰਕਸੇਫਬੀਸੀ ਫਾਈਲ ਵਿੱਚ ਪਹਿਲਾਂ ਤੋਂ ਹੈ।
ਅਪੀਲ ਦਾ ਫੈਸਲਾ ਕਰਨ ਵਾਲੇ ਵਾਈਸ ਚੇਅਰ ਵਰਕਸੇਫਬੀਸੀ ਦੀ ਫਾਈਲ ਵੀ ਦੇਖਣਗੇ ਅਤੇ ਫੈਸਲਾ ਲੈਣ ਤੋਂ ਪਹਿਲਾਂ ਇਸਦੀ ਸਮੀਖਿਆ ਕਰਨਗੇ।
ਥੋੜੀ ਖੋਜ ਕਰੋ
ਅਪੀਲ ਤੇ ਲਾਗੂ ਹੋਣ ਵਾਲੀ ਜਾਣਕਾਰੀ ਦੀ ਖੋਜ ਕਰਕੇ ਇੱਕ ਮਜ਼ਬੂਤ, ਵਧੇਰੇ ਠੋਸ ਕੇਸ ਵਿਕਸਿਤ ਕਰੋ।
ਪਿਛਲੀਆਂ ਅਪੀਲਾਂ ਜਾਂ ਫੈਸਲਿਆਂ ਬਾਰੇ ਨੋਟ ਬਣਾਓ ਜੋ ਤੁਸੀਂ ਸੋਚਦੇ ਹੋ ਸਥਿਤੀ ਨਾਲ ਸੰਬੰਧਿਤ ਹਨ – ਕਿਹੜੇ ਤੱਥ ਇਕੋ ਜਿਹੇ ਹਨ, ਅਤੇ ਕਿਹੜੇ ਨਹੀਂ ਹਨ। ਅਪੀਲ ਨੰਬਰ ਅਤੇ ਉਹ ਨੀਤੀਆਂ ਲਿਖੋ ਜੋ ਤੁਹਾਡੇ ਕੇਸ ਦਾ ਸਮਰਥਨ ਕਰਦੀਆਂ ਹਨ।
ਕੁਝ ਪਿਛਲੇ ਫੈਸਲਿਆਂ ਨੂੰ “ਧਿਆਨ ਦੇਣ ਯੋਗ ਫੈਸਲਿਆਂ” ਵਜੋਂ ਪਛਾਣਿਆ ਗਿਆ ਹੈ ਕਿਉਂਕਿ ਉਹ ਇੱਕ ਮਹੱਤਵਪੂਰਣ ਨੁਕਤੇ ਨਾਲ ਨਜਿੱਠਦੇ ਹਨ ਜਾਂ ਲਾਭਦਾਇਕ ਵਿਆਖਿਆ ਦਿੰਦੇ ਹਨ ਕਿ ਕਾਨੂੰਨ ਅਤੇ ਨੀਤੀ ਨੂੰ ਕਿਵੇਂ ਲਾਗੂ ਕੀਤਾ ਜਾਂਦਾ ਹੈ। WCAT ਨੂੰ ਪਿਛਲੇ ਫ਼ੈਸਲਿਆਂ ਦਾ ਅਨੁਸਰਨ ਕਰਨ ਦੀ ਜਰੂਰਤ ਨਹੀਂ ਹੈ, ਪਰ ਧਿਆਨ ਦੇਣ ਯੋਗ ਫੈਸਲੇ ਪ੍ਰੇਰਕ ਹੋ ਸਕਦੇ ਹਨ।
- ਪਿਛਲੇ ਅਪੀਲ ਦੇ ਫੈਸਲਿਆਂ ਦੀ ਖੋਜ ਕਰੋ > “ਧਿਆਨ ਦੇਣ ਯੋਗ ਫੈਸਲੇ” ਚੁਣ ਕੇ ਖੋਜ ਨਤੀਜੇ ਫਿਲਟਰ ਕਰੋ
ਅਪੀਲ ਤੇ ਲਾਗੂ ਹੋਣ ਵਾਲੇ ਸਾਰੇ ਕਨੂੰਨਾਂ ਜਾਂ ਨੀਤੀਆਂ ਨੂੰ ਲਿਖੋ। ਸਥਿਤੀ ਬਾਰੇ ਮਹੱਤਵਪੂਰਣ ਤੱਥਾਂ ਦਾ ਅਤੇ ਉਹ ਹਰੇਕ ਕਾਨੂੰਨ ਜਾਂ ਨੀਤੀ ਨਾਲ ਕਿਵੇਂ ਸਬੰਧਤ ਹਨ ਬਾਰੇ ਵਰਣਨ ਕਰੋ। ਉਦਾਹਰਣ ਦੇ ਲਈ, ਜਦੋਂ ਤੁਸੀਂ ਤੱਥਾਂ ‘ਤੇ ਕਾਨੂੰਨ ਜਾਂ ਨੀਤੀ ਲਾਗੂ ਕਰਦੇ ਹੋ, ਤਾਂ ਤੁਸੀਂ ਕੀ ਸਿੱਟਾ ਕੱਢ ਸਕਦੇ ਹੋ?
ਖਾਸ ਕਾਨੂੰਨਾਂ ਅਤੇ ਨੀਤੀਆਂ ਬਾਰੇ ਜਾਣਕਾਰੀ ਦੇਖੋ:
- ਵਰਕਰਜ਼ ਕੰਪਨਸੇਸ਼ਨ ਐਕਟ ਅਤੇ ਨਿਯਮ
- ਵਰਕਸੇਫਬੀਸੀ ਨੀਤੀਆਂ ਫੈਸਲੇ ਲੈਣ ਵੇਲੇ ਵਰਕਰਜ਼ ਕੰਪਨਸੇਸ਼ਨ ਐਕਟ ਨੂੰ ਲਾਗੂ ਕਰਨ ਬਾਰੇ ਸੇਧ ਦਿੰਦੀਆਂ ਹਨ
- ਵਰਕਸੇਫਬੀਸੀ ਮੁਆਵਜ਼ਾ ਅਭਿਆਸ ਦੇ ਨਿਰਦੇਸ਼ ਮੁਆਵਜ਼ੇ ਨਾਲ ਜੁੜੇ ਮਾਮਲਿਆਂ ਲਈ ਨੀਤੀ ਜਾਂ ਕਾਨੂੰਨ ਦੇ ਅੰਸ਼ ਵਿਚ ਸ਼ਾਮਲ ਉਦੇਸ਼, ਸਿਧਾਂਤ ਜਾਂ ਜ਼ਰੂਰਤ ਨੂੰ ਉਜਾਗਰ ਕਰਦੇ ਹਨ
ਸਬੂਤ ਇਕੱਠੇ ਕਰੋ
ਤੁਹਾਡੇ ਦੁਆਰਾ ਬਣਾਏ ਜਾਣ ਵਾਲੇ ਹਰ ਨੁਕਤੇ ਨੂੰ ਸਾਬਤ ਕਰਨ ਲਈ ਸਬੂਤ ਰੱਖੋ। ਸਬੂਤ ਉਹ ਜਾਣਕਾਰੀ ਹੈ ਜੋ ਤੱਥ ਜਾਂ ਪ੍ਰਮਾਣ ਪ੍ਰਦਾਨ ਕਰਦੀ ਹੈ। ਇਸ ਵਿੱਚ ਮੈਡੀਕਲ ਰਿਪੋਰਟਾਂ, ਵਿੱਤੀ ਰਿਕਾਰਡ, ਮਾਹਰ ਦੀ ਰਾਏ, ਫੋਟੋਆਂ, ਵੀਡੀਓ ਟੇਪਾਂ ਜਾਂ ਡਿਜੀਟਲ ਰਿਕਾਰਡਿੰਗ ਸ਼ਾਮਲ ਹੋ ਸਕਦੀਆਂ ਹਨ। ਇਸ ਵਿੱਚ ਵਰਕਸੇਫਬੀਸੀ ਫਾਈਲ ਵਿੱਚ ਸ਼ਾਮਲ ਹਰ ਚੀਜ ਵੀ ਸ਼ਾਮਲ ਹੈ, ਜੋ ਕਿ WCAT ਨਾਲ ਸਾਂਝੀ ਕੀਤੀ ਗਈ ਹੈ।
ਇਸ ਵਿੱਚ ਅਪੀਲਕਰਤਾ ਜਾਂ ਪ੍ਰਤਿਵਾਦੀ ਦੁਆਰਾ ਪ੍ਰਦਾਨ ਕੀਤੀ ਜਾਣਕਾਰੀ ਸ਼ਾਮਲ ਹੈ। ਉਦਾਹਰਣ ਦੇ ਲਈ, ਘਟਨਾਵਾਂ ਬਾਰੇ ਬਿਆਨ ਜਾਂ ਗਵਾਹੀ, ਜਾਂ ਇੱਕ ਜ਼ਖਮੀ ਕਰਮਚਾਰੀ ਦੇ ਮਾਮਲੇ ਵਿੱਚ, ਉਨ੍ਹਾਂ ਦੀ ਆਪਣੀ ਸਥਿਤੀ ਬਾਰੇ ਜਾਣਕਾਰੀ।
ਗਵਾਹਾਂ ਦੇ ਲਿਖਤੀ ਬਿਆਨ ਵੀ ਪ੍ਰਮਾਣ ਹਨ। ਉਹਨਾਂ ਦੀ ਜਰੂਰਤ ਨਹੀਂ ਹੁੰਦੀ, ਪਰ ਕਈ ਵਾਰ ਗਵਾਹਾਂ ਦੀ ਗਵਾਹੀ ਇਹ ਸਮਝਾਉਣ ਜਾਂ ਸਾਬਤ ਕਰਨ ਵਿੱਚ ਮਦਦਗਾਰ ਹੁੰਦੀ ਹੈ ਕਿ ਕੀ ਹੋਇਆ ਹੈ। ਗਵਾਹ ਕੋਲ ਅਪੀਲ ਬਾਰੇ ਸਭ ਤੋਂ ਪਹਿਲੀ ਜਾਣਕਾਰੀ ਹੋਣੀ ਚਾਹੀਦੀ ਹੈ, ਸਿਰਫ ਰਾਏ ਨਹੀਂ। ਆਪਣੇ ਗਵਾਹ ਨੂੰ ਲਿਖਤੀ ਬਿਆਨ ਤਿਆਰ ਕਰਨ ਅਤੇ ਇਸ ‘ਤੇ ਦਸਤਖਤ ਕਰਨ ਅਤੇ ਤਾਰੀਖ ਲਿਖਣ ਲਈ ਕਹੋ। ਉਹਨਾਂ ਦੀ ਗਵਾਹੀ ਨੂੰ ਲਿਖਤੀ ਰੂਪ ਵਿੱਚ ਜਮ੍ਹਾ ਕਰੋ ਜਾਂ WCAT ਨੂੰ ਦੱਸੋ ਕਿ ਗਵਾਹਾਂ ਨੂੰ ਬੁਲਾਉਣ ਲਈ ਤੁਸੀਂ ਮੌਖਿਕ ਸੁਣਵਾਈ ਕਰਨਾ ਚਾਹੁੰਦੇ ਹੋ।
ਪ੍ਰਭਾਵਸ਼ਾਲੀ ਹੋਣ ਲਈ, ਸਬੂਤ ਵਿੱਚ ਇਹ ਹੋਣ ਦੀ ਲੋੜ ਹੈ:
ਪ੍ਰਾਸੰਗਿਕ ਅਤੇ ਦਾਖਲੇ ਯੋਗ। ਸਬੂਤ ਨੂੰ ਬਾਹਰ ਕੱਢਿਆ ਜਾ ਸਕਦਾ ਹੈ ਜੇ ਇਹ ਅਪੀਲ ਕੀਤੇ ਜਾਣ ਵਾਲੇ ਫੈਸਲੇ ਨਾਲ ਸੰਬੰਧਿਤ ਨਹੀਂ ਹੈ ਜਾਂ ਜੇ ਜਾਣਕਾਰੀ ਬਹੁਤ ਜ਼ਿਆਦਾ ਵਾਰ ਦੁਹਰਾਈ ਗਈ ਹੈ।
ਸਬੂਤ ਦੇ ਹਰ ਅੰਸ਼ ‘ਤੇ ਗੌਰ ਕਰੋ: ਕੀ ਇਹ ਸਾਬਤ ਕਰਨ ਵਿੱਚ ਮਦਦ ਕਰਦਾ ਹੈ ਕਿ ਕੋਈ ਤੱਥ ਸੱਚ ਹੈ? ਕੀ ਇਹ ਇਕ ਤਰਕਪੂਰਨ ਕਾਰਨ, ਕਾਨੂੰਨ ਜਾਂ ਨੀਤੀ ਨਾਲ ਜੁੜਿਆ ਹੋਇਆ ਹੈ? ਉਦਾਹਰਣ ਦੇ ਲਈ, ਤੁਸੀਂ ਨਵਾਂ ਸਬੂਤ ਪ੍ਰਾਪਤ ਕਰਨਾ ਚਾਹ ਸਕਦੇ ਹੋ ਕਿਉਂਕਿ ਵਰਕਸੇਫਬੀਸੀ ਫਾਈਲ ਵਿਚਲੇ ਸਬੂਤ ਤੁਹਾਡੀ ਸਥਿਤੀ ਦੀ ਪੂਰੀ ਤਰ੍ਹਾਂ ਵਿਆਖਿਆ ਨਹੀਂ ਕਰਦੇ ਜਾਂ ਵਿਸ਼ੇਸ਼ ਤੌਰ ‘ਤੇ ਤੁਹਾਡੀ ਵਿਕਲਾਂਗਤਾ ਦੇ ਪੱਧਰ ਨੂੰ ਨਹੀਂ ਦਰਸਾਉਂਦੇ ਜਾਂ ਇਹ ਨਹੀਂ ਦਰਸਾਉਂਦੇ ਹਨ ਕਿ ਤੁਹਾਡੀ ਸੱਟ ਡਾਕਟਰੀ ਇਲਾਜ ਦੀ ਜ਼ਰੂਰਤ ਨੂੰ ਕਿਵੇਂ ਪ੍ਰਭਾਵਤ ਕਰਦੀ ਹੈ।
ਇਸ ਬਾਰੇ ਵਿਸ਼ਿਸ਼ਟ ਰਹੋ ਕਿ ਸਬੂਤ ਤੁਹਾਡੇ ਕੇਸ ਦਾ ਸਮਰਥਨ ਕਿਵੇਂ ਕਰਦੇ ਹਨ। ਉਦਾਹਰਣ ਦੇ ਲਈ, ਕਿਸੇ ਡਾਕਟਰ ਨੂੰ ਵਿਕਲਾਂਗਤਾ ਦੇ ਪੱਧਰ ਦੀ ਜਾਂ ਕਿਸੇ ਸੱਟ ਨੂੰ ਡਾਕਟਰੀ ਇਲਾਜ ਦੀ ਲੋੜ ਕਿਉਂ ਹੈ ਬਾਰੇ ਵਿਆਖਿਆ ਕਰਨ ਲਈ ਕਹੋ। ਟੈਕਸਟ ਸੁਨੇਹਿਆਂ ਜਾਂ ਈਮੇਲਾਂ ਦੇ ਨਾਲ, ਪੂਰੀ ਗੱਲਬਾਤ ਪ੍ਰਦਾਨ ਕਰੋ, ਸਿਰਫ ਇਕ ਜਾਂ ਦੋ ਲਾਈਨਾਂ ਦੇ ਟੈਕਸਟ ਨਹੀਂ। ਦੱਸੋ ਕਿ ਤੁਹਾਡੀ ਸਥਿਤੀ ਦਾ ਸਮਰਥਨ ਕਰਨ ਵਾਲੇ ਪ੍ਰਮਾਣ ਉਨ੍ਹਾਂ ਸਬੂਤਾਂ ਨਾਲੋਂ ਵਧੀਆ ਕਿਉਂ ਹਨ ਜੋ ਨਹੀਂ ਕਰਦੇ (ਉਦਾਹਰਣ ਦੇ ਤੌਰ ਤੇ, ਉਸ ਵਿਅਕਤੀ ਦੀ ਗਵਾਹੀ, ਜਿਸਨੇ ਇੱਕ ਘਟਨਾ ਨੂੰ ਵੇਖਿਆ, ਉਸ ਵਿਅਕਤੀ ਦੀ ਗਵਾਹੀ ਨਾਲੋਂ ਵਧੀਆ ਹੈ ਜਿਸਨੇ ਸਿਰਫ ਇਸਦੇ ਬਾਰੇ ਸੁਣਿਆ)।
ਅਪ੍ਰਸੰਗਿਕ ਜਾਣਕਾਰੀ ਪ੍ਰਦਾਨ ਨਾ ਕਰੋ। ਉਦਾਹਰਣ ਦੇ ਲਈ, ਕਿਸੇ ਕਰਮਚਾਰੀ ਅਤੇ ਰੋਜ਼ਗਾਰਦਾਤਾ ਦੇ ਵਿਚਕਾਰ ਲੇਬਰ ਰਿਲੇਸ਼ਨ ਦੇ ਮੁੱਦਿਆਂ ਬਾਰੇ ਜਾਣਕਾਰੀ ਸ਼ਾਮਲ ਨਾ ਕਰੋ ਜੋ ਅਪੀਲ ਦੇ ਮੁੱਦੇ ਦੇ ਅਨੁਕੂਲ ਨਹੀਂ ਹਨ।
ਭਰੋਸੇਯੋਗ ਅਤੇ ਵਿਸ਼ਵਾਸਯੋਗ। ਵਾਈਸ ਚੇਅਰ ਫੈਸਲਾ ਲੈਣ ਦੀ ਪ੍ਰਕਿਰਿਆ ਦੇ ਹਿੱਸੇ ਦੇ ਤੌਰ ਤੇ ਸਾਰੇ ਢੁਕਵੇਂ ਸਬੂਤਾਂ ‘ਤੇ ਵਿਚਾਰ ਅਤੇ ਮੁਲਾਂਕਣ ਕਰਦਾ ਹੈ। ਇਸ ਵਿਚ ਇਹ ਵਿਚਾਰ ਕਰਨਾ ਸ਼ਾਮਲ ਹੈ ਕਿ ਸਬੂਤ ਭਰੋਸੇਯੋਗ, ਤਰਕਸ਼ੀਲ, ਹੋਰ ਗਵਾਹੀ ਜਾਂ ਸਬੂਤ ਦੇ ਅਨੁਕੂਲ ਹਨ, ਮੰਨਣਯੋਗ ਅਤੇ ਭਰੋਸੇਯੋਗ ਹਨ।
ਬਹੁਤ ਸਾਰੇ ਤੱਥ ਮਾਹਰ ਸਬੂਤ ਦੇ ਬਿਨਾਂ ਪ੍ਰਮਾਣਿਤ ਕੀਤੇ ਜਾ ਸਕਦੇ ਹਨ
ਸਿੱਧਾ ਪ੍ਰਮਾਣ: ਚਸ਼ਮਦੀਦਾਂ ਦੇ ਅਨੁਸਾਰ ਤੱਥਾਂ ਅਤੇ ਘਟਨਾਵਾਂ ਦਾ ਸਿੱਧਾ ਵੇਰਵਾ। ਕੋਈ ਵਿਅਕਤੀ ਜਿਸ ਨੇ ਘਟਨਾਵਾਂ ਨੂੰ ਵੇਖਿਆ, ਉਹ ਇਸ ਬਾਰੇ ਪ੍ਰਮਾਣ ਦੇ ਸਕਦਾ ਹੈ ਕਿ ਉਸਨੇ ਕੀ ਦੇਖਿਆ, ਸੁਣਿਆ ਜਾਂ ਅਨੁਭਵ ਕੀਤਾ। ਇਸ ਕਿਸਮ ਦੇ ਸਬੂਤ ਜ਼ੁਬਾਨੀ ਗਵਾਹੀ, ਇੱਕ ਲਿਖਤੀ ਬਿਆਨ ਵਜੋਂ ਦਿੱਤੇ ਜਾ ਸਕਦੇ ਹਨ, ਜਾਂ ਇਸ ਨੂੰ ਕਿਸੇ ਦਸਤਾਵੇਜ਼ ਵਿਚ ਦਰਜ ਕੀਤਾ ਜਾ ਸਕਦਾ ਹੈ। ਸਿੱਧਾ ਪ੍ਰਮਾਣ ਅਕਸਰ ਅਸਿੱਧੇ (ਸੁਣੀ-ਸੁਣਾਈ ਜਾਂ ਸਥਿਤੀ ‘ਤੇ ਅਧਾਰਤ) ਸਬੂਤ ਨਾਲੋਂ ਵਧੇਰੇ ਭਰੋਸੇਮੰਦ ਹੁੰਦਾ ਹੈ।
ਸੁਣੀ-ਸੁਣਾਈ ਗੱਲ ਇਕ ਕਿਸਮ ਦਾ ਅਸਿੱਧਾ ਸਬੂਤ ਹੈ। ਇਹ ਕਿਸੇ ਚੀਜ਼ ਬਾਰੇ ਦੂਜੇ ਪੱਧਰ ਦਾ ਸਬੂਤ ਹੈ। ਉਦਾਹਰਣ ਦੇ ਲਈ, A ਨੇ B ਨੂੰ ਦੱਸਿਆ ਕਿ C ਛੱਤ ਤੋਂ ਡਿੱਗ ਗਿਆ। ਜੇ B ਦਾ ਸਬੂਤ ਇਹ ਹੈ ਕਿ “A ਨੇ ਮੈਨੂੰ ਦੱਸਿਆ ਕਿ C ਛੱਤ ਤੋਂ ਡਿੱਗ ਪਿਆ,” ਇਹ ਇਸ ਗੱਲ ਦਾ ਸਿੱਧਾ ਪ੍ਰਮਾਣ ਹੈ ਕਿ A ਨੇ B ਨੂੰ ਕੀ ਦੱਸਿਆ, ਪਰ ਇਹ ਸੁਣਿਆ-ਸੁਣਾਇਆ ਪ੍ਰਮਾਣ ਹੈ ਕਿ C ਛੱਤ ਤੋਂ ਡਿੱਗ ਗਿਆ। WCAT ਸੀਨੀ-ਸੁਣਾਈ ਗੱਲ ਦਾ ਸਬੂਤ ਲੈ ਸਕਦਾ ਹੈ, ਪਰ ਇਸ ਨੂੰ ਸਿੱਧੇ ਸਬੂਤ ਜਿੰਨਾ ਮਹੱਤਵ ਨਹੀਂ ਦਿੱਤਾ ਜਾ ਸਕਦਾ ਕਿਉਂਕਿ ਇਹ ਘੱਟ ਭਰੋਸੇਮੰਦ ਹੁੰਦਾ ਹੈ।
ਸਥਿਤੀ ‘ਤੇ ਅਧਾਰਤ ਸਬੂਤ ਅਸਿੱਧੇ ਸਬੂਤ ਦਾ ਇੱਕ ਰੂਪ ਹੈ। ਸਿੱਧੇ ਸਬੂਤ ਵਾਂਗ, ਇਸ ਨੂੰ ਜ਼ੁਬਾਨੀ ਗਵਾਹੀ ਦਿੱਤੀ ਜਾ ਸਕਦੀ ਹੈ, ਜਾਂ ਇਹ ਲਿਖਤ ਵਿੱਚ ਹੋ ਸਕਦੀ ਹੈ। ਹਾਲਾਂਕਿ ਸਥਿਤੀ ‘ਤੇ ਅਧਾਰਤ ਹਾਲਾਤ ਦੇ ਸਬੂਤ ਸਿੱਧੇ ਤੌਰ ‘ਤੇ ਪ੍ਰਸ਼ਨ ਵਿਚਲੇ ਖ਼ਾਸ ਤੱਥਾਂ ਬਾਰੇ ਨਹੀਂ ਹੁੰਦੇ, ਇਸ ਤੋਂ ਸਿੱਟੇ ਕੱਢੇ ਜਾ ਸਕਦੇ ਹਨ। ਉਦਾਹਰਣ ਦੇ ਲਈ, ਇੱਕ ਗਵਾਹ ਕਹਿ ਸਕਦਾ ਹੈ ਕਿ ਉਨ੍ਹਾਂ ਨੇ ਘਰ ਦੀ ਛੱਤ ‘ਤੇ ਇੱਕ ਕਾਮੇ ਨੂੰ ਵੇਖਿਆ ਅਤੇ ਥੋੜੇ ਸਮੇਂ ਬਾਅਦ ਉਹੀ ਕਾਮਾ ਜ਼ਮੀਨ ‘ਤੇ ਪਿਆ ਵੇਖਿਆ। ਸਿੱਟਾ ਕੱਢਿਆ ਜਾ ਸਕਦਾ ਹੈ ਕਿ ਕਾਮਾ ਛੱਤ ਤੋਂ ਡਿੱਗ ਪਿਆ।
ਚਸ਼ਮਦੀਦਾਂ ਦੀਆਂ ਗਵਾਹੀਆਂ ਤੋਂ ਇਲਾਵਾ ਸਬੂਤ ਆਮ ਤੌਰ ਤੇ ਇਸ ਕਿਸਮ ਦੀਆਂ ਚੀਜ਼ਾਂ ਨੂੰ ਸ਼ਾਮਲ ਕਰ ਸਕਦੇ ਹਨ:
- ਵਿੱਤੀ ਰਿਕਾਰਡ, ਜਿਸ ਵਿਚ ਸ਼ਾਮਲ ਹਨ: ਪੇਰੋਲ ਰਿਕਾਰਡ (ਮੁਲਾਂਕਣ ਲਈ), ਰਿਟਾਇਰਮੈਂਟ ਯੋਜਨਾਵਾਂ ਦਾ ਵੇਰਵਾ ਦੇਣ ਵਾਲੇ ਦਸਤਾਵੇਜ਼ (65 ਸਾਲ ਦੀ ਉਮਰ ਨਾਲ ਸਬੰਧਤ ਮੁੱਦਿਆਂ ਦੇ ਮਾਮਲੇ ਵਿੱਚ), ਸੱਟ ਲੱਗਣ ਤੋਂ ਪਹਿਲਾਂ ਅਤੇ ਉਸ ਸਮੇਂ (ਵੇਤਨ ਦੀ ਦਰ), ਆਦਿ ਤੇ ਕਰਮਚਾਰੀ ਦੀ ਕਮਾਈ ਦਿਖਾਉਣ ਲਈ ਪੇ-ਸਲਿੱਪਾਂ।
- ਕੰਮ ਵਾਲੀ ਜਗ੍ਹਾ ਜਾਂ ਉਸ ਖੇਤਰ ਦਾ ਫੋਟੋਗ੍ਰਾਫ ਜਾਂ ਵੀਡੀਓ ਸਬੂਤ ਜਿੱਥੇ ਦਾਅਵਾ ਕੀਤੀ ਗਈ ਸੱਟ ਲੱਗੀ ਸੀ ਜਾਂ ਇੱਕ ਵਰਕਸਾਈਟ ਜਿੱਥੇ ਵਰਕਸੇਫਬੀਸੀ ਨੇ ਸੁਰੱਖਿਆ ਨਿਯਮਾਂ ਦੀ ਉਲੰਘਣਾ ਕਰਨ ‘ਤੇ ਆਦੇਸ਼ ਜਾਰੀ ਕੀਤਾ ਹੈ (ਰੋਕਥਾਮ ਅਪੀਲਾਂ ਲਈ)
- ਸੁਰੱਖਿਆ ਰਿਕਾਰਡ ਜਿਵੇਂ ਕਿ ਟੂਲ ਬਾਕਸ ਮੀਟਿੰਗਾਂ, ਕਿੱਤਾਮਈ ਸਿਹਤ ਅਤੇ ਸੁਰੱਖਿਆ ਵਰਕਸਾਈਟ ਮੈਨੂਅਲ, ਜਾਂ ਕਰਮਚਾਰੀ ਸੁਰੱਖਿਆ ਸਿਖਲਾਈ ਰਿਕਾਰਡ (ਰੋਕਥਾਮ ਅਪੀਲਾਂ ਲਈ)
- ਰੋਜ਼ਗਾਰਦਾਤਾ ਜਾਂ ਸੁਤੰਤਰ ਵਰਕਸਾਈਟ ਜਾਂਚਾਂ, ਜਿਵੇਂ ਕਿ ਰੋਜ਼ਗਾਰਦਾਤਾ ਦੀ ਧੱਕੇਸ਼ਾਹੀ ਅਤੇ ਪ੍ਰੇਸ਼ਾਨ ਕਰਨ ਦੇ ਇਲਜ਼ਾਮ ਵਿੱਚ ਜਾਂਚ, ਪੁਲਿਸ ਜਾਂਚ, ਇੱਕ ਕੋਰੋਨਰ ਦੀ ਰਿਪੋਰਟ, ਜਾਂ ਆਵਾਜ਼ ਐਕਸਪੋਜ਼ਰ ਡਾਟਾ
- ਨਿਰਮਾਤਾ ਦੇ ਵਿਸ਼ੇਸ਼ ਵਿਵਰਣ, ਜਿਸ ਵਿੱਚ ਮੈਨੂਅਲ ਜਾਂ ਸਾਜ਼ੋ-ਸਾਮਾਨ ਦੇ ਵੇਰਵੇ ਜਾਂ ਸਮੱਗਰੀ ਦੇ ਵੇਰਵੇ ਸ਼ਾਮਲ ਹਨ ਜਿਸਦੇ ਕਾਰਨ ਸੱਟ ਲਗਣ ਜਾਂ ਕਿੱਤੇ ਨਾਲ ਸਬੰਧਤ ਬਿਮਾਰੀ ਹੋਣ ਦਾ ਦਾਅਵਾ ਕੀਤਾ ਗਿਆ ਹੈ, ਜਾਂ ਰਸਾਇਣਕ ਜਾਂ ਉਨ੍ਹਾਂ ਦੇ ਵਰਗੇ ਉਤਪਾਦਾਂ ਦੇ ਸੰਭਾਵਿਤ ਖ਼ਤਰਿਆਂ ਦੀ ਸੂਚੀ ਵਾਲੀਆਂ ਸਮੱਗਰੀ ਸੁਰੱਖਿਆ ਡਾਟਾ ਸ਼ੀਟਾਂ ਜਿਨ੍ਹਾਂ ਕਰਕੇ ਐਕਸਪੋਜ਼ਰ ਹੋਣ ਜਾਂ ਸੱਟ ਲੱਗਣ ਦਾ ਦਾਅਵਾ ਕੀਤਾ ਗਿਆ ਹੈ।
ਕੁਝ ਤੱਥਾਂ ਲਈ ਮਾਹਰ ਦੀ ਗਵਾਹੀ ਦੀ ਲੋੜ ਹੁੰਦੀ ਹੈ
ਮਾਹਰ ਦੀ ਗਵਾਹੀ ਕਿਸੇ ਵਿਸ਼ੇਸ਼ ਖੇਤਰ ਵਿੱਚ ਵਿਸ਼ੇਸ਼ ਸਿੱਖਿਆ, ਸਿਖਲਾਈ, ਜਾਂ ਤਜਰਬੇ ਵਾਲੇ ਕਿਸੇ ਵਿਅਕਤੀ ਦੀ ਰਾਇ ਹੈ – ਉਦਾਹਰਣ ਵਜੋਂ, ਇੱਕ ਡਾਕਟਰ, ਵੋਕੇਸ਼ਨਲ ਰੀਹੈਬਿਲਿਟੇਸ਼ਨ ਕੰਸਲਟੈਂਟ, ਇੰਜੀਨੀਅਰ, ਜਾਂ ਅਕਾਊਂਟੈਂਟ।
ਮਾਹਰ ਦੀ ਗਵਾਹੀ ਸਿਰਫ ਉਸ ਵਿਅਕਤੀ ਤੋਂ ਸਵੀਕਾਰ ਕੀਤੀ ਜਾਏਗੀ ਜਿਸਨੂੰ ਵਾਈਸ-ਚੇਅਰ ਇੱਕ ਮਾਹਰ ਵਜੋਂ ਯੋਗਤਾ ਪ੍ਰਾਪਤ ਸਮਝਦਾ ਹੈ। ਕਿਸੇ ਅਜਿਹੇ ਵਿਅਕਤੀ ਦੀ ਰਾਇ ਜੋ ਮਾਹਰ ਨਹੀਂ ਹੈ, ਮਾਹਰ ਦੀ ਗਵਾਹੀ ਨਹੀਂ ਹੈ ਅਤੇ ਆਮ ਤੌਰ ਤੇ ਉਸਨੂੰ ਕੋਈ ਮਹੱਤਵ ਨਹੀਂ ਦਿੱਤਾ ਜਾਂਦਾ।
ਮਾਹਰਾਂ ਵੱਲੋਂ ਲਿਖਤੀ ਰਿਪੋਰਟਾਂ ਜਾਂ ਦਸਤਾਵੇਜ਼ ਸਬੂਤ ਵਜੋਂ ਪੇਸ਼ ਕੀਤੇ ਜਾ ਸਕਦੇ ਹਨ – ਉਹਨਾਂ ਨੂੰ ਮੌਖਿਕ ਸੁਣਵਾਈ ਵਿਚ ਸ਼ਾਮਲ ਹੋਣ ਦੀ ਜ਼ਰੂਰਤ ਨਹੀਂ ਹੈ। ਇੱਥੇ ਕੁਝ ਉਦਾਹਰਣ ਹਨ:
- ਇੱਕ ਕਿੱਤਾਮੁਖੀ ਥੈਰੇਪਿਸਟ ਇੱਕ ਕਰਮਚਾਰੀ ਦੇ ਕੰਮ ਤੇ ਵਾਪਸ ਆਉਣ ਦੀ ਸਰੀਰਕ ਯੋਗਤਾ ਦਾ ਮੁਲਾਂਕਣ ਕਰ ਸਕਦਾ ਹੈ
- ਕਿਸੇ ਕਰਮਚਾਰੀ ਦੀਆਂ ਰੁਜ਼ਗਾਰ ਦੀਆਂ ਗਤੀਵਿਧੀਆਂ ਦੀਆਂ ਸਬਲਤਾਵਾਂ ਅਤੇ ਗਤੀਸ਼ੀਲਤਾ ਨੂੰ ਸਮਝਣ ਵਿੱਚ ਸਹਾਇਤਾ ਲਈ, ਇੱਕ ਅਰਗੋਨੋਮਿਸਟ ਇੱਕ ਕੰਮ ਵਾਲੀ ਥਾਂ ਦੀਆਂ ਮੰਗਾਂ ਦਾ ਨੌਕਰੀ ਦਾ ਵਿਸ਼ਲੇਸ਼ਣ ਕਰ ਸਕਦਾ ਹੈ
- ਇੱਕ ਕਿੱਤਾਮੁਖੀ ਹਾਈਜੀਨਿਸਟ ਕੰਮ ਵਾਲੀ ਜਗ੍ਹਾ ਵਿੱਚ ਵਾਤਾਵਰਣ ਦੇ ਖਤਰਿਆਂ ਲਈ ਕਿਸੇ ਕਰਮਚਾਰੀ ਦੇ ਐਕਸਪੋਜਰ ਦਾ ਵਿਸ਼ਲੇਸ਼ਣ ਪ੍ਰਦਾਨ ਕਰ ਸਕਦਾ ਹੈ
ਤੁਸੀਂ ਨਵੇਂ ਲਿਖਤੀ ਸਬੂਤ ਪ੍ਰਾਪਤ ਕਰਨ ਲਈ ਖਰਚਿਆਂ ਲਈ ਭੁਗਤਾਨ ਦੀ ਬੇਨਤੀ ਕਰ ਸਕਦੇ ਹੋ।
ਮੈਡੀਕਲ ਸਬੂਤ ਇਕ ਕਿਸਮ ਦੇ ਮਾਹਰ ਸਬੂਤ ਹਨ ਜਿਵੇਂ ਕਿ:
- ਕਿਸੇ ਕਰਮਚਾਰੀ ਦੀ ਸਥਿਤੀ ਜਾਂ ਇਲਾਜ ਬਾਰੇ ਤੱਥ-ਸਹਿਤ ਬਿਆਨ ਜੋ ਪ੍ਰਦਾਨ ਕੀਤਾ ਗਿਆ ਸੀ
- ਸਿਹਤ ਪੇਸ਼ੇਵਰ ਜਿਵੇਂ ਕਿ ਡਾਕਟਰ, ਮਨੋਵਿਗਿਆਨਕ, ਕਾਇਰੋਪ੍ਰੈਕਟਰ, ਫਿਜ਼ੀਓਥੈਰੇਪਿਸਟ ਜਾਂ ਦੰਦਾਂ ਦੇ ਡਾਕਟਰ ਤੋਂ ਵਿਸ਼ਲੇਸ਼ਣ, ਸਲਾਹ ਜਾਂ ਮੈਡੀਕਲ ਰਾਏ
ਇਸ ਵਿੱਚ ਸ਼ਾਮਲ ਹੋ ਸਕਦੇ ਹਨ:
- ਕਲੀਨਿਕਲ ਨੋਟਸ ਜਾਂ ਰਿਕਾਰਡ
- ਐਮਰਜੈਂਸੀ ਵਿਭਾਗ ਜਾਂ ਹਸਪਤਾਲ ਦੇ ਹੋਰ ਰਿਕਾਰਡ
- ਡਾਇਗਨੋਸਟਿਕ ਟੈਸਟ ਦੇ ਨਤੀਜੇ
- ਸੀਟੀ ਸਕੈਨ, MRI ਜਾਂ ਐਕਸਰੇ ਤੋਂ ਇਮੇਜਿੰਗ ਰਿਪੋਰਟਾਂ
- ਵਰਕਸੇਫਬੀਸੀ ਨੂੰ ਭੇਜੇ ਗਏ ਮੈਡੀਕਲ ਫਾਰਮ
- ਸਥਾਈ ਕਾਰਜਾਤਮਕ ਕਮਜ਼ੋਰੀ ਦੇ ਮੁਲਾਂਕਣ
ਤੁਹਾਨੂੰ ਨਵੇਂ ਮੈਡੀਕਲ ਸਬੂਤ ਦੀ ਸਿਰਫ ਤਾਂ ਜ਼ਰੂਰਤ ਹੈ ਜੇ ਵਰਕਸੇਫਬੀਸੀ ਫਾਈਲ ਤੇ ਪਹਿਲਾਂ ਤੋਂ ਸਬੂਤ ਕਾਫ਼ੀ ਨਹੀਂ ਹਨ। ਉਦਾਹਰਣ ਦੇ ਲਈ, ਤੁਸੀਂ ਅਜਿਹੇ ਪ੍ਰਸ਼ਨਾਂ ਦੇ ਪੂਰੀ ਤਰ੍ਹਾਂ ਜਵਾਬ ਦੇਣ ਲਈ ਨਵੇਂ ਮੈਡੀਕਲ ਸਬੂਤ ਜਮ੍ਹਾਂ ਕਰ ਸਕਦੇ ਹੋ ਜੇ ਅਪੀਲ ਲਈ ਹੋਰ ਮੈਡੀਕਲ ਸਬੂਤ ਦੀ ਜਰੂਰਤ ਹੈ:
- ਕੀ ਕੰਮ ‘ਤੇ ਸੱਟ ਜਾਂ ਬਿਮਾਰੀ ਦਾ ਕਾਰਨ ਬਣਨ, ਪ੍ਰੇਰਿਤ ਕਰਨ, ਭੜਕਾਉਣ ਵਾਲਾ, ਵਧਾਉਣ ਵਾਲਾ ਹੋਇਆ?
- ਸੱਟ ਜਾਂ ਬਿਮਾਰੀ ਦੀ ਪ੍ਰਵਿਰਤੀ ਅਤੇ ਸੀਮਾ ਕੀ ਹੈ?
- ਸੱਟ ਜਾਂ ਬਿਮਾਰੀ ਲਈ ਕਿਹੜੇ ਇਲਾਜ ਦੀ ਜ਼ਰੂਰਤ ਹੈ?
- ਕੀ ਕੰਮ ਨਾਲ ਸਬੰਧਤ ਸੱਟ ਜਾਂ ਬਿਮਾਰੀ ਦੇ ਨਤੀਜੇ ਵਜੋਂ ਵਿਕਲਾਂਗਤਾ ਹੋਈ? ਜੇ ਹਾਂ, ਤਾਂ ਇਹ ਕਿੰਨੀ ਗੰਭੀਰ ਹੈ? ਕੀ ਇਹ ਅਸਥਾਈ ਹੈ ਜਾਂ ਸਥਾਈ? ਕੀ ਇਹ ਹੱਲ ਹੋ ਗਿਆ ਹੈ ਜਾਂ ਸਥਿਰ ਹੋਇਆ ਹੈ?
- ਸੱਟ ਜਾਂ ਬਿਮਾਰੀ ਦੇ ਨਤੀਜੇ ਵਜੋਂ ਕਿਹੜੀਆਂ ਸੀਮਾਵਾਂ (ਉਹ ਕੰਮ ਜੋ ਕਾਮਾ ਨਹੀਂ ਕਰ ਸਕਦਾ) ਜਾਂ ਪਾਬੰਦੀਆਂ (ਜੋ ਕਾਮੇ ਨੂੰ ਨਹੀਂ ਕਰਨਾ ਚਾਹੀਦਾ) ਹਨ?
ਕੁਝ ਜਾਣਕਾਰੀ ਬਿਨਾਂ ਮੈਡੀਕਲ ਸਬੂਤਾਂ ਦੇ ਵਿਚਾਰੀ ਜਾ ਸਕਦੀ ਹੈ, ਜਿਸ ਵਿੱਚ ਸ਼ਾਮਲ ਹੈ:
- ਇਕ ਕਾਮੇ ਦਾ ਆਪਣੀ ਸਥਿਤੀ ਬਾਰੇ ਬਿਆਨ ਉਨ੍ਹਾਂ ਗੱਲਾਂ ਬਾਰੇ ਸਬੂਤ ਹੈ ਜੋ ਕਿ ਕਾਮੇ ਦੇ ਗਿਆਨ ਦੇ ਅੰਦਰ ਹਨ। ਉਦਾਹਰਣ ਵਜੋਂ, ਇੱਕ ਕਾਮਾ ਇਸ ਗੱਲ ਦਾ ਸਬੂਤ ਦੇ ਸਕਦਾ ਹੈ ਕਿ ਉਹ ਆਪਣੇ ਹੱਥ ਵਿੱਚ ਸੁੰਨ ਮਹਿਸੂਸ ਕਰਦਾ ਹੈ ਕਿਉਂਕਿ ਇਹ ਉਨ੍ਹਾਂ ਦੇ ਗਿਆਨ ਦੇ ਅੰਦਰ ਹੈ। ਪਰ, ਉਹੀ ਵਰਕਰ ਇਸ ਗੱਲ ਦਾ ਸਬੂਤ ਨਹੀਂ ਦੇ ਸਕਦਾ ਕਿ ਜਿਹੜੀ ਸੁੰਨਤਾ ਉਨ੍ਹਾਂ ਨੇ ਮਹਿਸੂਸ ਕੀਤੀ ਸੀ ਉਹ ਕਾਰਪਲ ਟਨਲ ਸਿੰਡਰਮ ਕਾਰਨ ਹੋਈ ਹੈ ਕਿਉਂਕਿ ਇਸ ਲਈ ਵਿਸ਼ੇਸ਼ ਮਹਾਰਤ ਦੀ ਲੋੜ ਹੈ
- ਗੈਰ-ਮੈਡੀਕਲ ਸਬੂਤ ਜਿਵੇਂ ਕਿ ਕੰਮ ਦੀਆਂ ਡਿਊਟੀਆਂ ਪੂਰੀਆਂ ਕਰਨ ਲਈ ਸਰੀਰਕ ਜ਼ਰੂਰਤਾਂ, ਇੱਕ ਕਾਮੇ ਦੀ ਕੰਮ ਤੇ ਵਾਪਸ ਜਾਣ ਦੀ ਪ੍ਰੇਰਣਾ, ਕੰਮ ਦੀ ਉਪਲਬਧਤਾ, ਆਦਿ।
- ਵਰਕਸੇਫਬੀਸੀ ਨੀਤੀਆਂ
ਨਵੇਂ ਮੈਡੀਕਲ ਸਬੂਤ ਜਮ੍ਹਾ ਕਰਨਾ ਕਿਸੇ ਸਕਾਰਾਤਮਕ ਨਤੀਜੇ ਦੀ ਗਰੰਟੀ ਨਹੀਂ ਦਿੰਦਾ, ਪਰ ਜੇ ਇਹ ਅਪੀਲ ਲਈ ਪ੍ਰਸੰਗਿਕ ਹੈ ਅਤੇ ਵਰਕਸੇਫਬੀਸੀ ਫਾਈਲ ਵਿੱਚ ਸ਼ਾਮਲ ਜਾਣਕਾਰੀ ਪੂਰੀ ਨਹੀਂ ਹੈ ਜਾਂ ਤੁਹਾਡੇ ਕੇਸ ਦਾ ਪੂਰੀ ਤਰ੍ਹਾਂ ਸਮਰਥਨ ਨਹੀਂ ਕਰ ਰਹੀ ਹੈ ਤਾਂ ਇਹ ਪ੍ਰਦਾਨ ਕੀਤਾ ਜਾਣਾ ਚਾਹੀਦਾ ਹੈ।
ਮਾਹਰ ਨਾਲ ਮੁਲਾਕਾਤ ਕਰੋ ਜਾਂ ਸਥਿਤੀ ਨੂੰ ਬਿਆਨ ਕਰਨ ਲਈ ਇੱਕ ਪੱਤਰ ਲਿਖੋ। ਉਨ੍ਹਾਂ ਨੂੰ ਦੱਸੋ ਕਿ ਮੁੱਦਾ ਕੀ ਹੈ ਜਿਸ ਨੂੰ ਹੱਲ ਕਰਨ ਲਈ ਮਾਹਰ ਗਵਾਹੀ ਦੀ ਲੋੜ ਹੈ। ਉਦਾਹਰਣ ਲਈ:
- ਕਿਸੇ ਸੱਟ ਜਾਂ ਹਾਲਤ ਦਾ ਨਿਦਾਨ
- ਕੀ ਕਿਸੀ ਖ਼ਾਸ ਘਟਨਾ ਜਾਂ ਗਤੀਵਿਧੀ ਕਰਕੇ ਕੋਈ ਵਿਸ਼ੇਸ਼ ਸੱਟ ਲੱਗਣ ਦੀ ਸੰਭਾਵਨਾ ਸੀ
ਉਨ੍ਹਾਂ ਦੀ ਰਾਇ ਨੂੰ ਪੂਰੀ ਤਰ੍ਹਾਂ ਸਮਝਣ ਲਈ ਖਾਸ ਪ੍ਰਸ਼ਨ ਪੁੱਛੋ। ਹੇਠ ਲਿਖੀਆਂ ਕਿਸਮਾਂ ਦੀ ਜਾਣਕਾਰੀ ਸਾਂਝੀ ਕਰੋ:
- ਸੱਟ ਜਾਂ ਬਿਮਾਰੀ ਕਿਵੇਂ ਹੋਈ ਇਸ ਬਾਰੇ ਜਾਣਕਾਰੀ, ਰੁਜ਼ਗਾਰ ਦੀਆਂ ਗਤੀਵਿਧੀਆਂ, ਨੌਕਰੀ ਦੀਆਂ ਸਰੀਰਕ ਜ਼ਰੂਰਤਾਂ, ਰੁਜ਼ਗਾਰ ਵਿਚ ਸ਼ਾਮਲ ਜੋਖਮ ਦੇ ਕਾਰਕ, ਆਦਿ।
- ਵਰਕਸਾਈਟ ਜਾਂ ਕੰਮ ਦੇ ਕਾਰਜਾਂ ਦੀਆਂ ਫੋਟੋਆਂ, ਵੀਡੀਓ ਜਾਂ ਡਾਈਗਰਾਮ (ਤੁਸੀਂ ਕੰਮ ਦੇ ਕਾਰਜਾਂ ਦਾ ਪ੍ਰਦਰਸ਼ਨ ਵੀ ਕਰ ਸਕਦੇ ਹੋ ਜਾਂ ਉਨ੍ਹਾਂ ਨੂੰ ਕੰਮ ਵਾਲੀ ਸਾਈਟ ਤੇ ਆਉਣ ਲਈ ਸੱਦਾ ਦੇ ਸਕਦੇ ਹੋ)
- ਵਰਕਸੇਫਬੀਸੀ ਅਤੇ ਰਿਵਿਊ ਡਿਵੀਜ਼ਨ ਦੇ ਫੈਸਲੇ ਜੋ ਅਪੀਲ ਕੀਤੇ ਜਾ ਰਹੇ ਹਨ
- ਅਪੀਲ ਦੇ ਅਧੀਨ ਮਾਮਲੇ ਨਾਲ ਸੰਬੰਧਿਤ ਵਰਕਸੇਫਬੀਸੀ ਫਾਈਲ ਤੋਂ ਮੈਡੀਕਲ ਜਾਂ ਗੈਰ ਮੈਡੀਕਲ ਜਾਣਕਾਰੀ ਜੋ ਉਨ੍ਹਾਂ ਦੀ ਰਾਇ ਬਣਾਉਣ ਵਿਚ ਸਹਾਇਤਾ ਕਰ ਸਕਦੀ ਹੈ (ਉਦਾਹਰਣ ਲਈ ਵਰਕਸੇਫਬੀਸੀ ਡਾਕਟਰਾਂ ਦੀ ਰਾਏ, ਸੱਟ ਕਿਵੇਂ ਲੱਗੀ ਸੀ, ਰੁਜ਼ਗਾਰ ਦੀਆਂ ਗਤੀਵਿਧੀਆਂ, ਨੌਕਰੀ ਦੀਆਂ ਸਰੀਰਕ ਜ਼ਰੂਰਤਾਂ, ਕੰਮ ਵਿਚ ਸ਼ਾਮਲ ਜੋਖਮ ਦੇ ਕਾਰਕ, ਆਦਿ)
- ਹੋਰ ਕਾਰਕ ਜਾਂ ਜਾਣਕਾਰੀ ਜੋ ਵਰਕਸੇਫਬੀਸੀ ਫਾਈਲ ਵਿੱਚ ਸ਼ਾਮਲ ਨਹੀਂ ਹਨ ਜੋ ਪ੍ਰਸੰਗਿਕ ਹਨ, ਜਾਣਕਾਰੀ ਸਮੇਤ
- ਵਰਕਸੇਫਬੀਸੀ ਨੀਤੀਆਂ ਜੋ ਅਪੀਲ ਤੇ ਲਾਗੂ ਹੁੰਦੀਆਂ ਹਨ। ਉਦਾਹਰਣ ਲਈ, ਵਰਕਸੇਫਬੀਸੀ ਨੀਤੀ ਜੋਖਮ ਦੇ ਕਾਰਕਾਂ ਦੀ ਇੱਕ ਸੂਚੀ ਪ੍ਰਦਾਨ ਕਰਦੀ ਹੈ, ਜੋ ਇਹ ਨਿਰਧਾਰਤ ਕਰਦੇ ਸਮੇਂ ਵਿਚਾਰਿਆ ਜਾਣਾ ਚਾਹੀਦਾ ਹੈ ਕਿ ਕੀ ਅੰਗਾਂ ਦਾ ਨਰਮ ਟਿਸ਼ੂ ਵਿਕਾਰ (ਉਦਾਹਰਣ ਲਈ ਟੈਂਡੀਨਾਈਟਿਸ) ਕਰਮਚਾਰੀ ਦੇ ਰੁਜ਼ਗਾਰ ਨਾਲ ਸਬੰਧਤ ਹੈ ਜਾਂ ਨਹੀਂ। ਇਹ ਮੈਡੀਕਲ ਮਾਹਰ ਨੂੰ ਇਹ ਸਮਝਣ ਵਿਚ ਸਹਾਇਤਾ ਕਰ ਸਕਦਾ ਹੈ ਕਿ ਤੁਹਾਡੇ ਦੁਆਰਾ ਪੁੱਛੇ ਗਏ ਪ੍ਰਸ਼ਨਾਂ ਦੇ ਜਵਾਬ ਦਿੰਦੇ ਸਮੇਂ ਉਨ੍ਹਾਂ ਨੂੰ ਕਿਹੜੀ ਜਾਣਕਾਰੀ ਸ਼ਾਮਲ ਕਰਨ ਦੀ ਲੋੜ ਹੋ ਸਕਦੀ ਹੈ
ਮਾਹਰ ਨੂੰ ਇਕ ਪੱਤਰ ਲਿਖਣ ਲਈ ਕਹੋ ਜਿਸ ਵਿਚ ਦੱਸਿਆ ਗਿਆ ਹੈ:
- ਉਨ੍ਹਾਂ ਦੀਆਂ ਮਾਹਰ ਯੋਗਤਾਵਾਂ
- ਉਹ ਤੁਹਾਨੂੰ ਕਿਵੇਂ ਜਾਣਦੇ ਹਨ (ਜੇ ਉਹ ਜਾਣਦੇ ਹਨ) ਅਤੇ ਉਹ ਕੇਸ ਨਾਲ ਕਿੰਨੇ ਜਾਣੂ ਹਨ
- ਖਾਸ ਮੁੱਦੇ ‘ਤੇ ਉਨ੍ਹਾਂ ਦੀ ਰਾਇ ਅਤੇ ਉਨ੍ਹਾਂ ਦੀ ਰਾਇ ਦੇ ਅਧਾਰ ਦੀ ਵਿਆਖਿਆ – ਉਦਾਹਰਣ ਵਜੋਂ, ਇੱਕ ਡਾਕਟਰ ਸੱਟ ਅਤੇ ਇਲਾਜ ਦੀ ਜ਼ਰੂਰਤ ਜਾਂ ਕਿਸੇ ਵਿਅਕਤੀ ਦੀ ਵਿਕਲਾਂਗਤਾ ਦੇ ਪੱਧਰ ਦੇ ਵਿਚਕਾਰ ਖਾਸ ਸੰਬੰਧ ਬਾਰੇ ਦੱਸ ਸਕਦਾ ਹੈ
- ਵਰਕਸੇਫਬੀਸੀ ਫਾਈਲ ‘ਤੇ ਉਨ੍ਹਾਂ ਦੀ ਰਾਇ ਦੂਸਰੇ ਮਾਹਰ ਦੀ ਰਾਇ ਤੋਂ ਕਿਉਂ ਵੱਖ ਹੈ (ਜੇ ਇਹ ਵੱਖਰੀ ਹੈ)
- ਕੋਈ ਹੋਰ ਜਾਣਕਾਰੀ ਜਾਂ ਵਿਚਾਰ ਜੋ ਮਦਦਗਾਰ ਹੋ ਸਕਦੇ ਹਨ
ਮਾਹਰ ਦੀ ਰਾਇ ਅਤੇ ਅੰਤਮ ਫੈਸਲਾ
ਤੱਥਾਂ ਦਾ ਨਤੀਜਾ ਕੱਢਦੇ ਹੋਏ ਅਤੇ ਅਪੀਲ ਦਾ ਫੈਸਲਾ ਕਰਨ ਵੇਲੇ ਵਾਈਸ ਚੇਅਰ ਹਰ ਕਿਸਮ ਦੇ ਸਬੂਤਾਂ ਦਾ ਮਹੱਤਵ ਦੇਖਦਾ ਹੈ। ਉਹ ਇਹਨਾਂ ‘ਤੇ ਵਿਚਾਰ ਕਰਕੇ ਨਿਰਧਾਰਤ ਕਰਨਗੇ ਕਿ ਮਾਹਰ ਦੀ ਰਾਇ ਨੂੰ ਕਿੰਨੀ ਮਹੱਤਤਾ ਦਿੱਤੀ ਜਾਏਗੀ:
- ਰਾਏ ਦੇਣ ਵਾਲੇ ਵਿਅਕਤੀ ਦੀ ਮੁਹਾਰਤ – ਉਨ੍ਹਾਂ ਦੀ ਸਿਖਲਾਈ, ਸਿੱਖਿਆ ਅਤੇ ਯੋਗਤਾਵਾਂ
- ਕੀ ਰਾਇ ਦਾ ਵਿਸ਼ਾ ਉਨ੍ਹਾਂ ਦੀ ਮੁਹਾਰਤ ਦੇ ਅੰਦਰ ਹੈ
- ਕੀ ਰਾਇ ਦੇ ਪਿੱਛੇ ਦੇ ਤੱਥ ਸਪਸ਼ਟ ਤੌਰ ਤੇ ਨਿਰਧਾਰਤ ਕੀਤੇ ਗਏ ਹਨ, ਸਹੀ ਅਤੇ ਸੰਪੂਰਨ ਹਨ, ਕਿਸੇ ਵੀ ਅਸੰਗਤਤਾਵਾਂ ਨੂੰ ਧਿਆਨ ਨਾਲ ਸਮਝਾਉਂਦੇ ਹੋਏ
- ਕਿ ਕੀ ਰਾਏ ਉਸ ਮੁੱਦੇ ਨੂੰ ਸੰਬੋਧਿਤ ਕਰਦੀ ਹੈ ਜਿਸ ਨੂੰ ਮੈਡੀਕਲ ਇਨਪੁਟ ਦੀ ਜ਼ਰੂਰਤ ਹੈ (ਉਦਾਹਰਣ ਲਈ ਕਿਸੇ ਸੱਟ ਲੱਗਣ ਦਾ ਸੰਭਾਵਤ ਕਾਰਨ)
ਜਦੋਂ ਮਾਹਰ ਦੇ ਵਿਵਾਦਪੂਰਨ ਸਬੂਤ ਹੁੰਦੇ ਹਨ, ਤਾਂ ਵਾਈਸ ਚੇਅਰ ਇਨ੍ਹਾਂ ‘ਤੇ ਵਿਚਾਰ ਕਰ ਸਕਦੀ ਹੈ:
- ਮਾਹਰ ਦਾ ਵਿਸ਼ਿਸ਼ਟ ਕੰਮ ਦੇ ਫਰਜ਼ਾਂ ਨਾਲ ਜਾਣੂ ਹੋਣਾ
- ਕਿ ਕੀ ਮਾਹਰ ਨੇ ਵਰਕਸੇਫਬੀਸੀ ਨੀਤੀ ਵਿਚ ਸੰਬੰਧਤ ਦਿਸ਼ਾ ਨਿਰਦੇਸ਼ਾਂ ਨੂੰ ਸੰਬੋਧਿਤ ਕੀਤਾ ਹੈ ਜੋ ਸਥਿਤੀ ‘ਤੇ ਲਾਗੂ ਹੁੰਦੇ ਹਨ (ਉਦਾਹਰਣ ਲਈ ਇਕ ਨਰਮ ਟਿਸ਼ੂ ਦਾ ਵਿਕਾਰ)
- ਹਰੇਕ ਮਾਹਰ ਦੀ ਸਾਪੇਖ ਮੁਹਾਰਤ ਅਤੇ ਉਨ੍ਹਾਂ ਦੀ ਸਾਰੀ ਪ੍ਰਸੰਗਿਕ ਮੈਡੀਕਲ ਜਾਣਕਾਰੀ ਅਤੇ ਜਾਂਚਾਂ ਦੇ ਬਾਰੇ ਉਨ੍ਹਾਂ ਦਾ ਗਿਆਨ
- ਉਨ੍ਹਾਂ ਦੀ ਰਾਇ ਦੇ ਲਈ ਮਾਹਰ ਦੇ ਤਰਕ ਦੀ ਪ੍ਰਕਿਰਤੀ ਅਤੇ ਸੀਮਾ ਅਤੇ ਕੀ ਇਹ ਅਧਿਕਾਰਤ ਸਾਹਿਤ ਦੁਆਰਾ ਸਹਿਯੋਗੀ ਹੈ
WCAT ਇਹ ਵੀ ਕਰ ਸਕਦਾ ਹੈ:
- ਰੁਜ਼ਗਾਰ, ਆਮਦਨੀ ਜਾਂ ਮੈਡੀਕਲ ਰਿਕਾਰਡ ਵਰਗੀ ਜਾਣਕਾਰੀ ਇਕੱਠੀ ਕਰਨਾ
- ਵਰਕਸੇਫਬੀਸੀ ਨੂੰ ਮਾਮਲਿਆਂ ਦੀ ਜਾਂਚ ਕਰਨ ਲਈ ਕਹਿਣਾ, ਜਿਸ ਵਿੱਚ ਐਰਗੋਨੋਮਿਕ ਅਤੇ ਰੁਜ਼ਗਾਰ ਯੋਗਤਾ ਮੁਲਾਂਕਣ ਕਰਨਾ ਸ਼ਾਮਲ ਹੈ
- ਅਪੀਲ ਨਾਲ ਪ੍ਰਸੰਗਿਕ ਮੌਜੂਦਾ ਦਸਤਾਵੇਜ਼ਾਂ ਦੇ ਉਤਪਾਦਨ ਦਾ ਆਦੇਸ਼ ਦੇਣਾ ਜੇ ਕੋਈ ਵਿਅਕਤੀ ਉਨ੍ਹਾਂ ਨੂੰ ਪੇਸ਼ ਕਰਨ ਲਈ ਤਿਆਰ ਨਹੀਂ ਹੁੰਦਾ ਜਾਂ ਕਰ ਸਕਦਾ ਅਤੇ ਸਬੂਤ ਨੂੰ ਪਰਖਣ ਲਈ ਕੋਈ ਹੋਰ ਰਸਤਾ ਨਹੀਂ ਹੈ – ਅਭਿਆਸ ਅਤੇ ਪ੍ਰਕਿਰਿਆ ਦੇ ਨਿਯਮਾਂ ਦਾ ਮੈਨੁਅਲ ਦੇਖੋ – ਅਧਿਆਇ 11.7: ਮੌਜੂਦਾ ਸਬੂਤ ਅਤੇ ਗਵਾਹਾਂ ਦੀ ਹਾਜ਼ਰੀ ਦੇ ਉਤਪਾਦਨ ਲਈ ਆਦੇਸ਼ (ਸਬਪੀਨਾ)
- ਕਿਸੇ ਡਾਕਟਰ ਜਾਂ ਹੋਰ ਸਿਹਤ ਪੇਸ਼ੇਵਰ ਤੋਂ ਜਾਣਕਾਰੀ ਜਾਂ ਰਾਏ ਲਈ ਬੇਨਤੀ ਕਰੋ – ਕਾਮੇ ਨੂੰ ਜਾਂਚ ਵਿਚ ਆਉਣ ਲਈ ਕਿਹਾ ਜਾ ਸਕਦਾ ਹੈ
ਜੇ ਕੋਈ ਅਤਿਰਿਕਤ ਸਬੂਤ ਇਕੱਠੇ ਕੀਤੇ ਜਾਂਦੇ ਹਨ, ਤਾਂ ਕਾਪੀਆਂ ਅਪੀਲ ਕਰਨ ਵਾਲੇ ਅਤੇ ਪ੍ਰਤਿਵਾਦੀ ਨੂੰ ਟਿੱਪਣੀ ਕਰਨ ਲਈ ਭੇਜੀਆਂ ਜਾਂਦੀਆਂ ਹਨ।
ਅਪੀਲ ਦੇ ਖਰਚਿਆਂ ਦੀ ਭਰਪਾਈ ਪ੍ਰਾਪਤ ਕਰੋ
WCAT ਵਰਕਸੇਫਬੀਸੀ ਨੂੰ ਅਪੀਲ ਨਾਲ ਸਬੰਧਤ ਖਰਚੇ ਵਾਪਸ ਕਰਨ ਲਈ ਕਹਿ ਸਕਦਾ ਹੈ – ਉਦਾਹਰਣ ਵਜੋਂ:
- ਅਪੀਲ ਦੇ ਪ੍ਰਸੰਗਿਕ ਸਬੂਤ ਪ੍ਰਾਪਤ ਕਰਨਾ (ਉਦਾਹਰਣ ਵਜੋਂ ਡਾਕਟਰ ਦੁਆਰਾ ਚਿੱਠੀ ਜਾਂ ਰਿਪੋਰਟ)
- ਦਸਤਾਵੇਜ਼ ਅਨੁਵਾਦ
- ਸੁਣਵਾਈ ‘ਤੇ ਆਉਣਾ
- ਸੁਣਵਾਈ ਵਿਚ ਸ਼ਾਮਲ ਹੋਣ ਲਈ ਕੰਮ ਤੋਂ ਛੁੱਟੀ ਲੈਣਾ
ਅਪੀਲ ਖਰਚਿਆਂ ਲਈ ਭੁਗਤਾਨ ਦੀ ਬੇਨਤੀ ਕਰੋ
ਮਦਦ ਮੰਗੋ
ਆਪਣੀ ਅਪੀਲ ਦੇ ਨਾਲ ਸਹਾਇਤਾ ਪ੍ਰਾਪਤ ਕਰੋ। ਜਾਣੋ ਕਿ ਕੌਣ ਮਦਦ ਕਰ ਸਕਦਾ ਹੈ।
ਆਪਣੀ ਅਪੀਲ ਪ੍ਰਕਿਰਿਆ ਦੇ ਹਿੱਸੇ ਵਜੋਂ ਇੰਡਿਜਿਨਸ ਸਭਿਆਚਾਰ ਅਤੇ ਪਹੁੰਚ ਦੀ ਵਰਤੋਂ ਬਾਰੇ ਜਾਣਨ ਲਈ ਸਾਡੀ ਤਜਰਬੇਕਾਰ ਟੀਮ ਨਾਲ ਜੁੜੋ।