WCAT ਨੂੰ ਸੰਪਰਕ ਕਰੋ
WCAT ਟੀਮ ਦੇ ਸੰਪਰਕ ਵਿੱਚ ਰਹੋ। ਉਹ ਇਸ ਬਾਰੇ ਪ੍ਰਸ਼ਨਾਂ ਦੇ ਜਵਾਬ ਦੇ ਸਕਦੇ ਹਨ ਕਿ ਅਪੀਲ ਪ੍ਰਕਿਰਿਆ ਕਿਵੇਂ ਕੰਮ ਕਰਦੀ ਹੈ ਜਾਂ ਕੇਸ ਕਿਵੇਂ ਤਿਆਰ ਕਰਨਾ ਹੈ। WCAT ਸਟਾਫ ਨਿਰਪੱਖ ਰਹਿੰਦਾ ਹੈ – ਉਹ ਕਾਨੂੰਨੀ ਸਲਾਹ ਦੀ ਪੇਸ਼ਕਸ਼ ਕਰਨ ਜਾਂ ਤੁਹਾਡੇ ਵਕੀਲ ਜਾਂ ਪ੍ਰਤੀਨਿਧੀ ਵਜੋਂ ਕੰਮ ਕਰਨ ਦੇ ਯੋਗ ਨਹੀਂ ਹਨ।
ਆਪਣੀ ਸੰਪਰਕ ਜਾਣਕਾਰੀ ਨੂੰ ਅਪਡੇਟ ਕਰੋ
ਅਪੀਲ ਪ੍ਰਕਿਰਿਆ ਦੇ ਦੌਰਾਨ ਆਪਣੀ ਸੰਪਰਕ ਜਾਣਕਾਰੀ ਨੂੰ ਅਪ ਟੂ ਡੇਟ ਰੱਖੋ।
ਨੈਵੀਗੇਟਰ ਨਾਲ ਜੁੜੋ
604 664-7800 ਜਾਂ 1 800 663-2782 (ਬੀ.ਸੀ. ਵਿੱਚ ਟੋਲ-ਫ੍ਰੀ) ਤੇ ਕਾਲ ਕਰਕੇ ਆਪਣੀ ਅਪੀਲ ਪ੍ਰਕਿਰਿਆ ਦੇ ਹਿੱਸੇ ਵਜੋਂ ਇੰਡਿਜਿਨਸ ਸਭਿਆਚਾਰ ਅਤੇ ਪਹੁੰਚ ਦੀ ਵਰਤੋਂ ਬਾਰੇ ਸਾਡੀ ਤਜਰਬੇਕਾਰ ਟੀਮ ਨਾਲ ਗੱਲ ਕਰੋ।
ਦਸਤਾਵੇਜ਼ ਭੇਜਣਾ ਅਤੇ ਪ੍ਰਾਪਤ ਕਰਨਾ
ਦਸਤਾਵੇਜ਼ਾਂ ਅਤੇ ਜਾਣਕਾਰੀ ਨੂੰ ਸਫਲਤਾਪੂਰਵਕ ਸਬਮਿਟ ਕਰਨ ਵਿੱਚ ਸਹਾਇਤਾ ਲਈ ਇੱਥੇ ਕੁਝ ਸੁਝਾਅ ਹਨ:
- ਜੋ ਵੀ ਤੁਸੀਂ ਭੇਜਦੇ ਹੋ ਉਸ ਤੇ ਵਰਕਸੇਫਬੀਸੀ ਦਾਅਵਾ ਜਾਂ ਫਾਈਲ ਨੰਬਰ ਅਤੇ ਆਪਣਾ WCAT ਅਪੀਲ ਨੰਬਰ ਸ਼ਾਮਲ ਕਰੋ
- ਤੁਹਾਨੂੰ ਅਸਲ ਦਸਤਾਵੇਜ਼ ਜਾਂ ਈਮੇਲ ਜਾਂ ਫੈਕਸ ਦੁਆਰਾ ਭੇਜੇ ਗਏ ਕਿਸੇ ਵੀ ਦਸਤਾਵੇਜ਼ ਦੀਆਂ ਪ੍ਰਿੰਟ ਕੀਤੀਆਂ ਕਾਪੀਆਂ ਭੇਜਣ ਦੀ ਜ਼ਰੂਰਤ ਨਹੀਂ ਹੈ
- ਜੇ ਲਾਗੂ ਹੁੰਦਾ ਹੈ, ਤਾਂ ਇੱਕ ਫੈਕਸ ਪੁਸ਼ਟੀਕਰਣ ਸ਼ੀਟ ਸਮੇਤ, ਤੁਸੀਂ ਜੋ ਵੀ ਭੇਜਦੇ ਹੋ ਉਸ ਦੀ ਇੱਕ ਕਾਪੀ ਆਪਣੇ ਕੋਲ ਰੱਖੋ
appeals@wcat.bc.ca ‘ਤੇ ਜਾਣਕਾਰੀ ਭੇਜੋ
ਇਸ ਈਮੇਲ ਪਤੇ ਦੀ ਵਰਤੋਂ ਸਿਰਫ ਦਸਤਾਵੇਜ਼ ਸਬਮਿਟ ਕਰਨ ਲਈ ਕਰੋ। ਆਪਣੀ ਅਪੀਲ ਬਾਰੇ ਪ੍ਰਸ਼ਨ ਪੁੱਛਣ ਜਾਂ ਫਾਲੋ-ਅਪ ਕਰਨ ਲਈ ਇਸ ਦੀ ਵਰਤੋਂ ਨਾ ਕਰੋ।
ਸਬੂਤ ਜਾਂ ਦਸਤਾਵੇਜ਼ ਇੱਕ PDF ਅਟੈਚਮੈਂਟ ਵਜੋਂ ਜਾਂ ਈਮੇਲ ਦੇ ਮੁੱਖ ਭਾਗ ਦੇ ਰੂਪ ਵਿੱਚ ਭੇਜੋ। ਫਾਰਮਾਂ ਨੂੰ PDF ਅਟੈਚਮੈਂਟ ਵਜੋਂ ਭੇਜਿਆ ਜਾਣਾ ਲਾਜ਼ਮੀ ਹੈ। ਜੇ ਦਸਤਖਤ ਦੀ ਲੋੜ ਹੈ, ਤਾਂ ਫਾਰਮ ਤੇ ਸੰਬੰਧਿਤ ਦਸਤਖਤ ਬਾਕਸ ਨੂੰ ਚੈੱਕ ਕਰੋ।
ਈਮੇਲ ਦਾ ਅਧਿਕਤਮ ਆਕਾਰ 10MB ਹੈ।
ਸਹੀ ਜਾਣਕਾਰੀ ਸ਼ਾਮਲ ਕਰੋ। ਵਿਸ਼ਾ ਲਾਈਨ ਵਿੱਚ WCAT ਅਪੀਲ ਨੰਬਰ (ਜੇ ਇਹ ਮੌਜੂਦ ਹੈ) ਅਤੇ ਅਪੀਲ ਕਰਨ ਵਾਲੇ ਵਿਅਕਤੀ ਦਾ ਨਾਮ (ਅਪੀਲਕਰਤਾ) ਹੋਣਾ ਲਾਜ਼ਮੀ ਹੈ। ਸੁਨੇਹੇ ਵਿੱਚ ਭੇਜਣ ਵਾਲੇ ਦਾ ਨਾਮ ਅਤੇ ਟੈਲੀਫੋਨ ਨੰਬਰ ਹੋਣਾ ਚਾਹੀਦਾ ਹੈ।
ਵੈਬਸਾਈਟਾਂ ਦੇ ਲਿੰਕ ਸ਼ਾਮਲ ਨਾ ਕਰੋ। WCAT ਲਿੰਕ ਕੀਤੀ ਜਾਣਕਾਰੀ ‘ਤੇ ਵਿਚਾਰ ਨਹੀਂ ਕਰੇਗਾ।
ਫੈਸਲਾ ਕਰੋ ਕਿ ਕੀ ਈਮੇਲ ਕਾਫ਼ੀ ਸੁਰੱਖਿਅਤ ਹੈ। ਤੁਹਾਡੇ ਦੁਆਰਾ WCAT ਨੂੰ ਭੇਜੀਆਂ ਈਮੇਲਾਂ ਇਨਕ੍ਰਿਪਡ ਨਹੀਂ ਕੀਤੀਆਂ ਹੁੰਦੀਆਂ – ਉਹ ਕਿਸੇ ਹੋਰ ਦੁਆਰਾ ਪੜ੍ਹੀਆਂ ਜਾ ਸਕਦੀਆਂ ਹਨ। ਜੇ ਤੁਸੀਂ WCAT ਨੂੰ ਈਮੇਲ ਕਰਦੇ ਹੋ, ਤਾਂ ਤੁਸੀਂ ਪ੍ਰਸਾਰਣ ਦੇ ਦੌਰਾਨ ਜਾਣਕਾਰੀ ਤੱਕ ਪਹੁੰਚ ਦੇ ਜੋਖਮ ਨੂੰ ਸਵੀਕਾਰ ਕਰਦੇ ਹੋ। WCAT ਈਮੇਲ ਦੁਆਰਾ ਭੇਜੇ ਗਏ ਸੰਦੇਸ਼ਾਂ ਜਾਂ ਅਟੈਚਮੈਂਟਾਂ ਲਈ ਕੋਈ ਜ਼ਿੰਮੇਵਾਰੀ ਸਵੀਕਾਰ ਨਹੀਂ ਕਰਦਾ ਜਦੋਂ ਤੱਕ ਉਹ WCAT ਦੁਆਰਾ ਪ੍ਰਾਪਤ ਨਹੀਂ ਹੁੰਦੇ।
ਤੁਹਾਡੀ ਈਮੇਲ ਪ੍ਰਾਪਤ ਕੀਤੇ ਜਾਣ ਤੋਂ ਬਾਦ ਤੁਸੀਂ ਆਟੋਮੇਟਿਡ ਸੁਨੇਹਾ ਪ੍ਰਾਪਤ ਕਰੋਗੇ। ਪ੍ਰਤੀ ਈਮੇਲ ਪਤਾ ਪ੍ਰਤੀ ਦਿਨ ਸਿਰਫ ਇੱਕ ਪੁਸ਼ਟੀਕਰਣ ਈਮੇਲ ਭੇਜੀ ਜਾਂਦੀ ਹੈ।
WCAT ਡੇਟਾ ਅਤੇ ਨਿੱਜੀ ਜਾਣਕਾਰੀ ਦੀ ਰੱਖਿਆ ਕਰਦਾ ਹੈ। ਫਾਰਮ ਅਤੇ ਦਸਤਾਵੇਜ਼ ਇਕ ਸਹੂਲਤ ਵਜੋਂ ਈਮੇਲ ਦੁਆਰਾ ਭੇਜੇ ਜਾ ਸਕਦੇ ਹਨ। WCAT ਸਿਰਫ ਫ਼ੋਨ, ਮੇਲ ਜਾਂ ਫੈਕਸ ਦੁਆਰਾ ਜਵਾਬ ਦੇਵੇਗਾ। WCAT ਉਹਨਾਂ ਵਿਅਕਤੀਆਂ ਦੇ ਈਮੇਲਾਂ ਨੂੰ ਨਾਮਨਜ਼ੂਰ ਕਰੇਗਾ ਜੋ ਬਹੁਤ ਜ਼ਿਆਦਾ ਲੰਬੇ ਜਾਂ ਦੁਹਰਾਉ ਵਾਲੇ ਈਮੇਲ ਭੇਜਦੇ ਹਨ, ਉਹ ਸਮਗਰੀ ਸ਼ਾਮਲ ਹੈ ਜੋ ਪਾਰਟੀਆਂ ਜਾਂ ਪ੍ਰਤੀਨਿਧੀਆਂ ਲਈ WCAT ਦੇ ਆਚਾਰ ਸੰਹਿਤਾ ਦੀ ਉਲੰਘਣਾ ਕਰਦੀ ਹੈ, ਜਾਂ ਕੰਪਿਊਟਰ ਵਾਇਰਸਾਂ ਜਾਂ ਮਾਲਵੇਅਰ ਦੇ ਹੋਰ ਰੂਪਾਂ ਹੋਣ ਲਈ ਨਿਰਧਾਰਿਤ ਕੀਤੀ ਜਾਂਦੀ ਹੈ।
WCAT ਇਨਕ੍ਰਿਪਟਡ ਈਮੇਲ ਦੁਆਰਾ ਪਾਰਟੀਆਂ ਅਤੇ ਪ੍ਰਤੀਨਿਧੀਆਂ ਨੂੰ ਪੱਤਰ ਵਿਹਾਰ ਭੇਜ ਸਕਦਾ ਹੈ। ਜੇ ਤੁਸੀਂ ਇਸ ਵਿਧੀ ਨੂੰ ਵਰਤਣਾ ਚਾਹੁੰਦੇ ਹੋ, WCAT ਨੂੰ ਈਮੇਲ ਕਰੋ – ਆਪਣਾ ਪੂਰਾ ਨਾਮ ਅਤੇ ਆਪਣਾ ਅਪੀਲ ਨੰਬਰ ਸ਼ਾਮਲ ਕਰੋ, ਜੇ ਤੁਹਾਡੇ ਕੋਲ ਹੈ। ਜੇ ਤੁਸੀਂ ਇਨਕ੍ਰਿਪਟਡ ਈਮੇਲਾਂ ਪ੍ਰਾਪਤ ਕਰਨ ਲਈ ਨਹੀਂ ਕਹਿੰਦੇ, ਤਾਂ ਤੁਸੀਂ ਡਾਕ ਦੁਆਰਾ WCAT ਤੋਂ ਪੱਤਰ ਵਿਹਾਰ ਪ੍ਰਾਪਤ ਕਰਨਾ ਜਾਰੀ ਰੱਖੋਗੇ।
WCAT ਤੋਂ ਇਨਕ੍ਰਿਪਟਡ ਈਮੇਲਾਂ ਨੂੰ ਕਿਵੇਂ ਖੋਲ੍ਹਣਾ ਹੈ (PDF, 402 KB) ਬਾਰੇ ਜਾਣੋ।
ਜੇ ਤੁਹਾਡੀ ਫਰਮ ਔਫਿਸ 365 ‘ਤੇ ਸਾਂਝੇ ਮੇਲ ਬਾਕਸ ਦੀ ਵਰਤੋਂ ਕਰ ਰਹੀ ਹੈ, ਤਾਂ ਕਿਰਪਾ ਕਰਕੇ ਇਹ ਨਿਰਦੇਸ਼ (PDF, 108KB) ਵੇਖੋ।