Skip to Contents Skip to navigation
Workers' Compensation Appeal Tribunal (WCAT) Workers' Compensation Appeal Tribunal (WCAT) Workers' Compensation Appeal Tribunal (WCAT)
Search Menu
Home PA ਅਪੀਲ ਵਿੱਚ ਹਿੱਸਾ ਲੈਣ ਲਈ ਸੱਦੇ ਦ...

ਅਪੀਲ ਵਿੱਚ ਹਿੱਸਾ ਲੈਣ ਲਈ ਸੱਦੇ ਦਾ ਜਵਾਬ ਦਿਓ

ਵਰਕਰਜ਼ ਕੰਪਨਸੇਸ਼ਨ ਅਪੀਲ ਟ੍ਰਿਬਿਊਨਲ (WCAT) ਉਸ ਹਰੇਕ ਵਿਅਕਤੀ ਨੂੰ ਇਹ ਦੱਸਣ ਲਈ ਇੱਕ ਪੱਤਰ ਭੇਜਦਾ ਹੈ ਜੋ ਅਪੀਲ ਦੁਆਰਾ ਸਿੱਧੇ ਤੌਰ ਤੇ ਪ੍ਰਭਾਵਿਤ ਹੋ ਸਕਦਾ ਹੈ ਕਿ ਅਪੀਲ ਸ਼ੁਰੂ ਹੋ ਗਈ ਹੈ ਅਤੇ ਉਨ੍ਹਾਂ ਨੂੰ ਹਿੱਸਾ ਲੈਣ ਲਈ ਸੱਦਾ ਦਿੰਦਾ ਹੈ।

ਹਿੱਸਾ ਲੈਣ ਲਈ ਫਾਰਮ ਭਰੋ। ਔਨਲਾਈਨ ਫਾਰਮ ਭਰੋ, ਜਾਂ ਇੱਕ ਕਾਪੀ ਪ੍ਰਿੰਟ ਕਰੋ ਅਤੇ ਇਸ ਨੂੰ ਮੇਲ ਜਾਂ ਫੈਕਸ ਕਰੋ। WCAT ਦੁਆਰਾ ਤੁਹਾਡਾ ਪੱਤਰ ਤੁਹਾਨੂੰ ਦੱਸੇਗਾ ਕਿ ਕਿਹੜਾ ਫਾਰਮ ਭਰਨਾ ਹੈ।

ਜੇ ਤੁਸੀਂ ਹਿੱਸਾ ਲੈਣਾ ਚੁਣਦੇ ਹੋ…

ਤੁਸੀਂ ਪ੍ਰਾਪਤ ਕਰੋਗੇ:

  • ਅਪੀਲ ਨਾਲ ਸਬੰਧਤ ਵਰਕਸੇਫਬੀਸੀ ਫਾਈਲ ਵਿਚਲੀ ਸਾਰੀ ਜਾਣਕਾਰੀ ਦੀ ਇਕ ਕਾਪੀ
  • ਦਸਤਾਵੇਜ਼ਾਂ ਜਾਂ ਸਬੂਤ ਦੀ ਇੱਕ ਕਾਪੀ ਜੋ WCAT ਨੂੰ ਅਪੀਲ ਬਾਰੇ ਪ੍ਰਾਪਤ ਹੋਏ ਹਨ

ਅਪੀਲ ਕੀਤੇ ਜਾਣ ਵਾਲੇ ਫੈਸਲੇ ਲਈ ਕਿਹੜੇ ਸਬੂਤ ਅਤੇ ਨੀਤੀਆਂ ਦੀ ਵਰਤੋਂ ਕੀਤੀ ਗਈ ਸੀ, ਇਹ ਪਤਾ ਲਗਾਉਣ ਲਈ ਪੂਰੀ ਵਰਕਸੇਫ ਬੀ ਸੀ ਕਲੇਮ ਫਾਈਲ ਦੀ ਸਮੀਖਿਆ ਕਰੋ।

ਪ੍ਰਤਿਵਾਦੀਆਂ ਲਈ ਅਪੀਲ ਵਿੱਚ ਹਿੱਸਾ ਲੈਣਾ ਜ਼ਰੂਰੀ ਨਹੀਂ ਹੁੰਦਾ। ਜੇ ਤੁਸੀਂ ਹਿੱਸਾ ਨਹੀਂ ਲੈਣਾ ਚਾਹੁੰਦੇ ਹੋ, ਤਾਂ ਤੁਹਾਨੂੰ ਅਪੀਲ ਦੇ ਨਾਲ ਸੰਬੰਧਿਤ ਸਬੂਤ ਮੁਹੱਈਆ ਕਰਾਉਣ ਲਈ ਕਿਹਾ ਜਾ ਸਕਦਾ ਹੈ। ਤੁਹਾਨੂੰ ਸੁਣਵਾਈ ਵੇਲੇ ਜਾਂ ਬਾਅਦ ਵਿਚ ਪ੍ਰਾਪਤ ਹੋਇਆ ਕੋਈ ਸਬੂਤ ਨਹੀਂ ਮਿਲੇਗਾ, ਪਰ ਉਪਲਬਧ ਹੋਣ ਤੇ ਤੁਸੀਂ ਅੰਤਮ ਫੈਸਲੇ ਦੀ ਇਕ ਕਾਪੀ ਪ੍ਰਾਪਤ ਕਰੋਗੇ।

ਵਰਕਸੇਫਬੀਸੀ ਦੇ ਉਸੇ ਹੀ ਫੈਸਲੇ ਤੋਂ ਕਿਸੇ ਵਖਰੇ ਮੁੱਦੇ ਤੇ ਅਪੀਲ ਕਰਨ ਲਈ,ਆਪਣੀ ਖੁਦ ਦੀ ਅਪੀਲ ਅਰੰਭ ਕਰੋ – ਭਾਵੇਂ ਕਿਸੇ ਹੋਰ ਧਿਰ ਨੇ ਪਹਿਲਾਂ ਹੀ ਉਸੇ ਫੈਸਲੇ ਵਿੱਚ ਕਿਸੇ ਹੋਰ ਮਾਮਲੇ ਬਾਰੇ ਅਪੀਲ ਅਰੰਭ ਕਰ ਦਿੱਤੀ ਹੈ। ਇਹ ਸੁਨਿਸ਼ਚਿਤ ਕਰੇਗਾ ਕਿ ਤੁਹਾਡਾ ਮੁੱਦਾ ਸੁਣਿਆ ਜਾਂਦਾ ਹੈ, ਭਾਵੇਂ ਅਪੀਲਕਰਤਾ ਆਪਣੀ ਅਪੀਲ ਵਾਪਸ ਲੈ ਲੈਂਦਾ ਹੈ।

ਅਪੀਲ ਦਾ ਆਪਣਾ ਪੱਖ ਪੇਸ਼ ਕਰੋ

ਤੁਰੰਤ ਸਬੂਤ ਅਤੇ ਕਾਨੂੰਨੀ ਜਾਣਕਾਰੀ ਇਕੱਠੀ ਕਰਨਾ ਸ਼ੁਰੂ ਕਰੋ। ਉਹ ਜਾਣਕਾਰੀ ਲੱਭੋ ਜੋ ਤੁਹਾਡੀ ਉਸ ਹਰ ਨੁਕਤੇ ਨੂੰ ਸਾਬਤ ਕਰਨ ਵਿੱਚ ਸਹਾਇਤਾ ਕਰੇਗੀ ਜੋ ਤੁਸੀਂ ਕਰਨਾ ਚਾਹੁੰਦੇ ਹੋ। ਇਹ ਜਾਣੋ ਕਿ ਆਪਣੇ ਕੇਸ ਨੂੰ ਕਿਵੇਂ ਤਿਆਰ ਕਰਨਾ ਹੈ। ਤੁਸੀਂ ਇਸ ਕਦਮ ਲਈ ਮਦਦ ਮੰਗਣ ਬਾਰੇ ਵੀ ਸੋਚ ਸਕਦੇ ਹੋ।

ਤੁਸੀਂ ਕਿਵੇਂ ਹਿੱਸਾ ਲੈਂਦੇ ਹੋ ਇਸ ਗੱਲ ‘ਤੇ ਨਿਰਭਰ ਕਰੇਗਾ ਕਿ ਅਪੀਲ ਨੂੰ ਲਿਖਤੀ ਸਬਮਿਸ਼ਨ ਦੁਆਰਾ ਜਾਂ ਮੌਖਿਕ ਸੁਣਵਾਈ ‘ਤੇ ਵਿਚਾਰਿਆ ਜਾਵੇਗਾ।

ਜਦੋਂ ਤੁਸੀਂ ਅਪੀਲਕਰਤਾ ਦੀ ਸਬਮਿਸ਼ਨ ਦੀ ਇੱਕ ਕਾਪੀ ਅਤੇ ਕੋਈ ਨਵਾਂ ਸਬੂਤ ਪ੍ਰਾਪਤ ਕਰਦੇ ਹੋ, ਤਾਂ ਲਿਖਤੀ ਸਬਮਿਸ਼ਨ ਦੇ ਕੇ ਜਵਾਬ ਦੇਣ ਦੀ ਤੁਹਾਡੀ ਵਾਰੀ ਹੈ। ਅਪੀਲ ਬਾਰੇ ਤੁਹਾਡੀ ਸਥਿਤੀ ਨੂੰ ਲਿਖਤੀ ਰੂਪ ਵਿੱਚ ਸਮਝਾਉਣ ਦਾ ਇਹ ਤੁਹਾਡਾ ਮੌਕਾ ਹੈ (ਅਰਥਾਤ ਅਪੀਲਕਰਤਾ ਨੂੰ ਕਿਉਂ ਨਹੀਂ ਜਿੱਤਣਾ ਚਾਹੀਦਾ, ਜਾਂ ਤੁਸੀਂ ਅਪੀਲਕਰਤਾ ਦਾ ਸਮਰਥਨ ਕਿਉਂ ਕਰਦੇ ਹੋ)। ਕਿਸੇ ਵੀ ਸਹਾਇਕ ਦਸਤਾਵੇਜ਼ ਜਾਂ ਸਬੂਤ ਦੇ ਨਾਲ ਇਹ ਜਾਣਕਾਰੀ WCAT ਨੂੰ ਸਬਮਿਟ ਕਰੋ। ਅਪੀਲਕਰਤਾ ਤੁਹਾਡੀ ਸਬਮਿਸ਼ਨ ਦੀ ਇੱਕ ਕਾਪੀ ਪ੍ਰਾਪਤ ਕਰੇਗਾ ਅਤੇ ਉਸਨੂੰ ਜਵਾਬ ਦੇਣ ਦਾ ਮੌਕਾ ਦਿੱਤਾ ਜਾਵੇਗਾ।

ਆਮ ਤੌਰ ‘ਤੇ, ਤੁਹਾਨੂੰ ਆਪਣੀ ਸਬਮਿਸ਼ਨ ਪੇਸ਼ ਕਰਨ ਲਈ 21 ਦਿਨ ਮਿਲਣਗੇ। ਜੇ ਅਪੀਲਕਰਤਾ ਨੂੰ ਸਬਮਿਸ਼ਨ ਕਰਨ ਲਈ ਵਧੇਰੇ ਸਮਾਂ ਮਿਲਿਆ ਹੈ, ਤਾਂ ਤੁਸੀਂ ਵੀ ਵਧੇਰੇ ਸਮਾਂ ਮੰਗ ਸਕਦੇ ਹੋ।

ਜੇ ਮੌਖਿਕ ਸੁਣਵਾਈ ਤਹਿ ਕੀਤੀ ਜਾਂਦੀ ਹੈ, ਤਾਂ ਹਿੱਸਾ ਲੈਣ ਲਈ ਸੱਦਾ ਸਵੀਕਾਰ ਕਰੋ ਅਤੇ ਸਬੂਤ ਜਾਂ ਗਵਾਹੀ ਪੇਸ਼ ਕਰਨ ਲਈ ਤਿਆਰ ਕਰੋ। ਤੁਹਾਨੂੰ ਅਪੀਲਕਰਤਾ ਅਤੇ ਸੁਣਵਾਈ ਵੇਲੇ ਕਿਸੇ ਗਵਾਹ ਦੇ ਪ੍ਰਸ਼ਨ ਪੁੱਛਣ ਲਈ ਵੀ ਤਿਆਰੀ ਕਰਨੀ ਚਾਹੀਦੀ ਹੈ। ਸੁਣਵਾਈ ਤੋਂ ਘੱਟੋ ਘੱਟ 21 ਦਿਨ ਪਹਿਲਾਂ WCAT ਨੂੰ ਕੋਈ ਨਵਾਂ ਸਬੂਤ ਮੁਹੱਇਆ ਕਰੋ।

ਜੇ ਤੁਹਾਡੇ ਕੋਲ ਸਾਂਝਾ ਕਰਨ ਲਈ ਨਵੀਂ ਜਾਣਕਾਰੀ ਨਹੀਂ ਹੈ, ਤਾਂ ਤੁਹਾਡਾ ਭਾਗੀਦਾਰੀ ਦਾ ਨੋਟਿਸ ਤੁਹਾਡੀ ਪੂਰੀ ਸਬਮਿਸ਼ਨ ਹੋ ਸਕਦਾ ਹੈ। ਜੇ ਅਜਿਹਾ ਹੈ, ਤਾਂ WCAT ਨੂੰ ਇਹ ਦੱਸਣ ਲਈ ਸੰਪਰਕ ਕਰੋ ਕਿ ਤੁਸੀਂ ਕੁਝ ਹੋਰ ਨਹੀਂ ਭੇਜੋਗੇ।

ਪ੍ਰਤੀਨਿਧੀ ਸ਼ਾਮਲ ਕਰੋ

ਕਿਸੇ ਪ੍ਰਤੀਨਿਧੀ ਨੂੰ ਆਪਣੀ ਤਰਫੋਂ ਭਾਗੀਦਾਰੀ ਲਈ ਜਾਂ ਸਲਾਹ ਦੀ ਪੇਸ਼ਕਸ਼ ਕਰਨ ਅਤੇ ਆਪਣੇ ਕੇਸ ਦੇ ਪੱਖ ਬਾਰੇ ਦੱਸਣ ਵਿੱਚ ਸਹਾਇਤਾ ਕਰਨ ਲਈ ਅਧਿਕਾਰ ਦਿਓ।


ਮਦਦ ਮੰਗੋ

ਆਪਣੀ ਅਪੀਲ ਦੇ ਨਾਲ ਸਹਾਇਤਾ ਪ੍ਰਾਪਤ ਕਰੋ। ਜਾਣੋ ਕਿ ਕੌਣ ਮਦਦ ਕਰ ਸਕਦਾ ਹੈ

ਆਪਣੀ ਅਪੀਲ ਪ੍ਰਕਿਰਿਆ ਦੇ ਹਿੱਸੇ ਵਜੋਂ ਇੰਡਿਜਿਨਸ ਸਭਿਆਚਾਰ ਅਤੇ ਪਹੁੰਚ ਦੀ ਵਰਤੋਂ ਬਾਰੇ ਜਾਣਨ ਲਈ ਸਾਡੀ ਤਜਰਬੇਕਾਰ ਟੀਮ ਨਾਲ ਜੁੜੋ।